15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐੱਸ. ਡੀ. ਐੱਮ, ਚਰਨਜੋਤ ਸਿੰਘ ਵਾਲੀਆ ਅਤੇ ਉਨ੍ਹਾਂ ਦੀ ਧਰਮਪਤਨੀ ਚੰਦਨਦੀਪ ਕੌਰ ਵਾਲੀਆ ਸਨਮਾਨਿਤ <br/>

ਅਜੀਤ ਡੈਸਕ 04-03-2026
ਸੰਗਰੂਰ, 3 ਮਾਰਚ (ਚੌਧਰੀ ਨੰਦ ਲਾਲ ਗਾਂਧੀ)–ਸੰਗਰੂਰ ਸੋਸਲ ਵੈਲਫੇਅਰ ਐੱਸੋਸੀਏਸ਼ਨ ਵੱਲੋ ਸਮਾਗਮ ਦੌਰਾਨ ਸੰਗਰੂਰ ਵਿਖੇ ਦੋ ਵਾਰ ਰਹੇ ਐੱਸ.ਡੀ.ਐੱਮ ਚਰਨਜੋਤ ਸਿੰਘ ਵਾਲੀਆ, ਜੋ ਕਿ ਇੱਥੋ ਤਬਦੀਲ ਹੋ ਕੇ ਅਮਲੋਹ ਵਿਖੇ ਚਲੇ ਗਏ ਹਨ, ਨੂੰ ਐੱਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜਰ ਰਾਜ ਕੁਮਾਰ ਬਾਂਸਲ,ਮੁੱਖ ਸਲਾਹਕਾਰ ਆਰ.ਐਲ ਪਾਂਧੀ, ਵਿਜੈ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋ, ਡਾ. ਮਨਮੋਹਨ ਸਿੰਘ, ਸਕੱਤਰ ਅਸ਼ੋਕ ਡੱਲਾ, ਸੁਰਿੰਦਰਪਾਲ ਗਰਗ ਅਤੇ ਨੈਸ਼ਨਲ ਐਵਾਰਡੀ ਮਾਸਟਰ ਸੱਤਦੇਵ ਸ਼ਰਮਾ ਵੱਲੋ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਉਨ੍ਹਾਂ ਦੀ ਧਰਮਪਤਨੀ ਚੰਦਨਦੀਪ ਕੌਰ ਵਾਲੀਆ ਅਤੇ ਡੀਐੱਸਪੀ ਸੁਖਦੇਵ ਸਿੰਘ ਵੀ ਮੌਜੂਦ ਸਨ | ਇਸ ਮੌਕੇ ਐੱਸੋਸੀਸਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਚਰਨਜੋਤ ਸਿੰਘ ਵਾਲੀਆ ਇੱਕ ਬਹੁਤ ਨੇਕ, ਮਿਹਨਤੀ ਅਤੇ ਮਿਲਣਸਾਰ ਅਧਿਕਾਰੀ ਹਨ | ਹਰ ਇੱਕ ਦੇ ਕੰਮ ਪਹਿਲ ਦੇ ਅਧਾਰ ਤੇ ਕਰਦੇ ਹਨ | ਇਸ ਮੌਕੇ ਬਲਦੇਵ ਰਾਜ ਮਦਾਨ, ਅਸ਼ੋਕ ਸ਼ਰਮਾ, ਪੰਡਤ ਸ਼ਿਵ ਅੰਬਾਲਵੀ, ਗਿਰਧਾਰੀ ਲਾਲ, ਮਹੇਸ਼ ਜੌਹਰ, ਸੁਰਿੰਦਰਪਾਲ ਗਰਗ, ਮਦਨ ਗੋਪਾਲ ਸਿੰਗਲਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਅਮਿਤ ਸ਼ਾਹ ਦੀ 14 ਦੀ ਰੈਲੀ ਨੂੰ ਲੈ ਕੇ ਭਾਜਪਾ ਮੰਡਲ ਖਨੌਰੀ ਦੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।