11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਮਾਜ ਪ੍ਰਤੀ ਨਿਭਾਏ ਜਾ ਰਹੇ ਯੋਗਦਾਨ ਨੰੂ ਲੈ ਕੇ ਸਾਬਕਾ ਈ.ਓ. ਸੁਰਜੀਤ ਸਿੰਘ ਸਨਮਾਨਿਤ <br/>

ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ)-ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਮਲੌਦ ਵਲੋਂ ਇਕ ਧਾਰਮਿਕ ਸਮਾਗਮ ਦੌਰਾਨ ਸੁਰਜੀਤ ਸਿੰਘ ਸੇਵਾ ਮੁਕਤ ਈ.ਓ ਪ੍ਰਧਾਨ ਭਾਈਚਾਰਕ ਤਾਲਮੇਲ ਮੰਚ ਰਜਿ ਸੰਗਰੂਰ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸਰੂਪ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਜਰ ਸਿੰਘ ਬੱਗੁਆਣਾ, ਭਜਨ ਲਾਲ, ਜਰਨੈਲ ਸਿੰਘ ਕਾਲੀਆ ਹਾਜ਼ਰ ਸਨ | ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੰਗਤ ਨੂੰ ਪਿਛਲੇ 2208 ਸਾਲਾਂ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ | ਸੋਸਾਇਟੀ ਦੇ ਪ੍ਰਧਾਨ ਹਰਕਿੰਦਰ ਸਿੰਘ ਸਕੱਤਰ, ਜਗਦੇਵ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਨੇ ਸਮਾਜ ਨੂੰ ਸੰਵਿਧਾਨ ਪ੍ਰਤੀ ਵਿਸਥਾਰ ਪੁਰਬਕ ਜਾਣਕਾਰੀ ਦਿੰਦਿਆਂ ਹੱਕਾਂ ਬਾਰੇ ਜਾਗਰੂਕ ਰਹਿਣ ਲਈ ਸੁਚੇਤ ਹੋਣ ਲਈ ਸੰਬੋਧਨ ਕੀਤਾ ਗਿਆ |


ਪਿਛਲੀ ਖ਼ਬਰ ਆਬਕਾਰੀ ਵਿਭਾਗ ਨੇ ਹੋਲੀ ਦੇ ਤਿਉਹਾਰ ਮੌਕੇ ਗ਼ੈਰ-ਕਾਨੂੰਨੀ ਸ਼ਰਾਬ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਹੋਮੀ ਭਾਬੇ ਕੈਂਸਰ ਹਸਪਤਾਲ ਵਿੱਚ ਮੋਰਚਰੀ ਬਣਾਏ ਜਾਣ ਦੀ ਮੰਗ-ਮਰੀਜ਼ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਵਾਰਿਸ ਹੁੰਦੇ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।