11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਟੱਡੀ ਸਰਕਲ ਵਲੋਂ ਚੰਗਾਲ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਛਿੰਝ ਦਿਵਸ ਤੇ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ <br/>

ਅਜੀਤ ਡੈਸਕ 06-03-2026
ਮਸਤੂਆਣਾ ਸਾਹਿਬ, 5 ਮਾਰਚ (ਦਮਦਮੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵਲੋਂ ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਸਮਰਪਿਤ ਦੂਸਰਾ ਪਰਿਵਾਰਿਕ ਖੇਡ ਮੇਲਾ, ਛਿੰਝ ਦਿਵਸ ਦੇ ਰੂਪ ਪਿੰਡ ਚੰਗਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ ਪ੍ਰਬੰਧਕੀ ਕਨਵੀਨਰ, ਲਾਭ ਸਿੰਘ ਮੁੱਖ ਪ੍ਰਬੰਧਕ, ਅਜਮੇਰ ਸਿੰਘ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਗੁਲਜ਼ਾਰ ਸਿੰਘ ਜ਼ੋਨਲ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭੀਖੀ ਪ੍ਰਧਾਨ ਸੰਗਰੂਰ ਯੂਨਿਟ ਦੀ ਦੇਖ ਰੇਖ ਹੇਠ ਹੋਏ ਇਸ ਖੇਡ ਮੇਲੇ ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਗੁਰਮਤਿ ਅਕੈਡਮੀ ਦੇ ਬੱਚਿਆਂ ਦੇ ਨਾਲ ਨੌਜਵਾਨਾਂ ਅਤੇ ਬਜ਼ੁਰਗਾਂ ਤੇ ਬੀਬੀਆਂ ਨੇ ਬਹੁਤ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਭਾਈ ਰਾਮ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਭਾਈ ਗੁਰਮੇਲ ਸਿੰਘ ਖ਼ਜ਼ਾਨਚੀ, ਭਾਈ ਮਹਿੰਦਰ ਸਿੰਘ ਸਕੱਤਰ, ਅਜੈਬ ਸਿੰਘ, ਦਲੀਪ ਸਿੰਘ, ਗੁਰਜੰਟ ਸਿੰਘ, ਭੋਲਾ ਸਿੰਘ ਖ਼ਾਲਸਾ, ਸ਼ੇਰ ਸਿੰਘ, ਲਖਬੀਰ ਸਿੰਘ ਤੇ ਕਮੇਟੀ ਮੈਂਬਰਾਂ ਸਮੇਤ ਸਾਬਕਾ ਸਰਪੰਚ ਬਲਵੰਤ ਸਿੰਘ, ਸਰਪੰਚ ਗਿਆਨ ਸਿੰਘ ਅਤੇ ਕੇਸਰ ਸਿੰਘ ਮੈਂਬਰ ਪੰਚਾਇਤ, ਜਸ਼ਨਦੀਪ ਸਿੰਘ, ਰੁਪਿੰਦਰ ਸਿੰਘ, ਪੰਡਿਤ ਸੁਖਦੇਵ ਸ਼ਰਮਾ, ਸੰਪੂਰਨ ਸਿੰਘ ਆਦਿ ਤੋਂ ਇਲਾਵਾ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਅਤੇ ਬਲਵੰਤ ਸਿੰਘ ਜੋਗਾ ਪ੍ਰਧਾਨ ਪੰਜਾਬੀ ਸੈਨਾ ਅਤੇ ਚੇਅਰਮੈਨ ਸਾਹਿਤ ਸਦਨ ਸੰਗਰੂਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਹੋਲੇ ਮਹੱਲੇ ਨੂੰ ਖੇਡ ਮੇਲੇ ਵਜੋਂ ਮਨਾਉਣ ਦੇ ਮੰਤਵ ਤੇ ਰੌਸ਼ਨੀ ਪਾਈ | ਇਸ ਤੋਂ ਬਾਅਦ ਚੱਲਿਆ ਖੇਡਾਂ ਦਾ ਦੌਰ ਜਿਸ ਵਿਚ ਬੇਬੇ ਨਾਨਕੀ ਸਿਲਾਈ ਕੇਂਦਰ ਚੱਠੇ ਸੇਖਵਾਂ ਦੀਆਂ ਬੀਬੀਆਂ ਨੇ ਸੁਰਿੰਦਰ ਕੌਰ ਦੀ ਅਗਵਾਈ ਵਿਚ ਭਰਵੀਂ ਸ਼ਮੂਲੀਅਤ ਕੀਤੀ | ਅਮਰੀਕ ਸਿੰਘ ਤੂਫ਼ਾਨ ਡੀ ਪੀ ਈ, ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਗੁਰਮੇਲ ਸਿੰਘ, ਗੁਲਜ਼ਾਰ ਸਿੰਘ, ਬਲਵੰਤ ਸਿੰਘ, ਡਾ ਦਰਸ਼ਨ ਸਿੰਘ ਆਸਟੇ੍ਰਲੀਆ ਦੀ ਨਿਗਰਾਨੀ ਹੇਠ ਬੱਚਿਆਂ ਦੀਆਂ ਵੱਖ ਵੱਖ ਦੌੜਾਂ, ਚਮਚਾ ਰੇਸ, ਰੁਮਾਲ ਚੁੱਕਣ ਦਾ ਪ੍ਰਦਰਸ਼ਨ ਕੀਤਾ ਗਿਆ | ਪਹਿਲੀ ਵਾਰ ਕਰਵਾਏ ਟੋਚਨ ਮੁਕਾਬਲਿਆਂ ਵਿਚ ਹੋਈ ਜ਼ੋਰ ਅਜ਼ਮਾਈ ਦਿਲਚਸਪ ਰਹੀ | ਅਜਮੇਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਨਾਜ਼ਰ ਸਿੰਘ ਭਲਵਾਨ ਨੇ ਕੁਮੈਂਟਰੀ ਦੀ ਸੇਵਾ ਬਾਖ਼ੂਬੀ ਨਿਭਾਈ | ਇਸ ਸਬੰਧ ਵਿਚ ਬੰਤ ਸਿੰਘ, ਜਾਗਰ ਸਿੰਘ, ਜਗਰੂਪ ਸਿੰਘ, ਨਾਜਰ ਸਿੰਘ, ਸੱਜਣ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਭਾਈ ਜੋਧ ਸਿੰਘ ਮਸਤੂਆਣਾ ਸਾਹਿਬ, ਗੁਰਨਾਮ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਨਾਮ ਵੰਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਡਾ: ਗੁਰਵੀਰ ਸਿੰਘ ਡਾਇਰੈਕਟਰ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਸ਼ਾਮਿਲ ਹੋਏ | ਉਨ੍ਹਾਂ ਦੇ ਨਾਲ ਭਾਈ ਬਲਵਿੰਦਰ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਨਜੀਤ ਸਿੰਘ ਬਡਰੁੱਖਾਂ, ਸਤਨਾਮ ਸਿੰਘ ਮਸਤੂਆਣਾ, ਸਰਪੰਚ ਗਿਆਨ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ ਹੈਲਥ ਇੰਸਪੈਕਟਰ ਸੰਗਰੂਰ ਵੀ ਸ਼ਾਮਿਲ ਹੋਏ | ਕੁਲਵੰਤ ਸਿੰਘ ਨਾਗਰੀ ਦੇ ਸਟੇਜ ਸੰਚਾਲਨ ਅਧੀਨ ਅਜਮੇਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਟੱਡੀ ਸਰਕਲ ਦੀਆਂ ਕਾਰਜ ਵਿਧੀਆਂ ਬਾਰੇ ਦੱਸਿਆ | ਭਾਈ ਭੁਪਿੰਦਰ ਸਿੰਘ ਨੇ ਸਟੱਡੀ ਸਰਕਲ ਵਲੋਂ ਦੂਸਰੇ ਸਾਲ ਵੀ ਉਨ੍ਹਾਂ ਦੇ ਪਿੰਡ ਵਿਖੇ ਹੋਲੇ ਮਹੱਲੇ ਨੂੰ ਪਰਿਵਾਰਿਕ ਖੇਡ ਮੇਲੇ ਵਜੋਂ ਆਯੋਜਿਤ ਕਰਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਸਟੱਡੀ ਸਰਕਲ ਵਲੋਂ ਭਾਈ ਭੁਪਿੰਦਰ ਸਿੰਘ, ਭਾਈ ਰਾਮ ਸਿੰਘ ਅਤੇ ਸਰਪੰਚ ਗਿਆਨ ਸਿੰਘ ਦਾ ਸਨਮਾਨ ਕੀਤਾ ਗਿਆ, ਜਦੋਂ ਕਿ ਭਾਈ ਭੁਪਿੰਦਰ ਸਿੰਘ, ਰਾਮ ਸਿੰਘ, ਬੂਟਾ ਸਿੰਘ ਅਤੇ ਪ੍ਰਬੰਧਕ ਕਮੇਟੀ ਵਲੋਂ ਸਟੱਡੀ ਸਰਕਲ ਨੁਮਾਇੰਦਿਆਂ ਅਤੇ ਮਹਿਮਾਨਾਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਅਹਿਮਦਗੜ੍ਹ ਦੇ ਗ੍ਰੀਨ ਐਵਨਿਊ ਦੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ-ਰਿੰਪੀ ਕੜਵਲ <br/> ਅਗਲੀ ਖ਼ਬਰ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਡਿਗਰੀ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।