11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਹਿਮਦਗੜ੍ਹ ਦੇ ਗ੍ਰੀਨ ਐਵਨਿਊ ਦੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ-ਰਿੰਪੀ ਕੜਵਲ <br/>

ਅਜੀਤ ਡੈਸਕ 06-03-2026
ਅਹਿਮਦਗੜ੍ਹ, 5 ਮਾਰਚ (ਸੁਖਜੀਤ ਸਿੰਘ ਖੇੜਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 15 ਵਿਖੇ ਗਰੀਨ ਐਵੀਨਿਊ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਟੂਟੀਆਂ ਚੋਂ ਲਗਾਤਾਰ ਗੰਦਾ ਪਾਣੀ ਆਉਣ ਦੀ ਸਮੱਸਿਆ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਸਥਾਨਕ ਵਾਰਡ ਦੇ ਵਾਸੀ ਰਿੰਪੀ ਕੜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੱਸਿਆ ਨਾਲ ਕਾਫੀ ਪਰਿਵਾਰ ਇਸ ਦੀ ਲਪੇਟ ਵਿਚ ਆ ਗਏ ਹਨ ਤੇ ਕਈ ਘਰਾਂ ਦੇ ਲੋਕ ਬਿਮਾਰ ਹਨ | ਰਿੰਪੀ ਕੜਵਲ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਇਸ ਦੀ ਜਾਣਕਾਰੀ ਦੇਣ ਤੇ ਵੀ ਉਨ੍ਹਾਂ ਨੇ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਤੇ ਨਾ ਹੀ ਕਿਸੇ ਸਰਕਾਰੀ ਮੁਲਾਜ਼ਮ ਨੇ ਆ ਕੇ ਇੱਥੇ ਸਾਰ ਲਈ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਦੋ ਦਿਨ ਦਾ ਸਮਾਂ ਪ੍ਰਸ਼ਾਸਨ ਨੂੰ ਦਿੰਦੇ ਹਾਂ, ਜੇਕਰ ਇਸ ਦੀ ਸਫ਼ਾਈ ਜਾਂ ਇਸ ਦੀ ਜਾਂਚ ਚੰਗੀ ਤਰ੍ਹਾਂ ਨਹੀਂ ਕੀਤੀ ਗਈ ਤਾਂ ਅਸੀਂ ਨਗਰ ਕੌਂਸਲ ਦਫ਼ਤਰ ਦੇ ਅੱਗੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਧਰਨਾ ਲਗਾਵਾਂਗੇ | ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਇਸ ਵਾਰਡ ਦੀਆਂ ਗਲੀਆਂ 'ਚੋਂ ਗੰਦੇ ਪਾਣੀ ਦੇ ਟੈਂਕਰ ਵੀ ਕਢਵਾਏ ਗਏ ਹਨ ਤੇ ਫਿਰ ਕੂੜੇ ਦੀ ਸਮੱਸਿਆ ਤੋਂ ਵੀ ਲੋਕਾਂ ਨੂੰ ਰਾਹਤ ਦਵਾਈ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਇੱਥੇ ਗੰਦਗੀ ਬਰਦਾਸ਼ਤ ਨਹੀਂ ਕਰਾਂਗੇ, ਜਿਸ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਅਸੀਂ ਵਾਰਡ ਵਾਸੀਆਂ ਲਈ ਹਾਜ਼ਰ ਹਾਂ |

ਪਿਛਲੀ ਖ਼ਬਰ ਨਵੇਂ ਬਣੇ ਬਲਾਕ ਛਾਜਲੀ ਨੂੰ ਮਿਲੇ ਚੇਅਰਮੈਨ ਤੇ ਉਪ ਚੇਅਰਮੈਨ <br/> ਅਗਲੀ ਖ਼ਬਰ ਸਟੱਡੀ ਸਰਕਲ ਵਲੋਂ ਚੰਗਾਲ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਛਿੰਝ ਦਿਵਸ ਤੇ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।