12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਅਤੇ ਵਾਇਸ ਚੇਅਰਪਰਸਨ ਪਰਮਜੀਤ ਕੌਰ ਮੌੜਾਂ ਬਣੇ <br/>

ਦਿੜ੍ਹਬਾ ਵਿਖੇ ਬਲਾਕ ਸੰਮਤੀ ਦਿੜ੍ਹਬਾ ਦੀ ਚੁਣੀ ਚੇਅਰਪਰਸਨ ਮਨਜੀਤ ਕੌਰ ਅਤੇ ਵਾਈਸ ਚੇਅਰਪਰਸਨ ਪਰਮਜੀਤ ਕੌਰ ਮਾਨ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ ਨਾਲ | ਤਸਵੀਰ: ਹਰਬੰਸ ਸਿੰਘ ਛਾਜਲੀ <br/> 06-03-2026
ਦਿੜ੍ਹਬਾ ਮੰਡੀ, 5 ਮਾਰਚ (ਹਰਬੰਸ ਸਿੰਘ ਛਾਜਲੀ)-ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਅਤੇ ਬਲਾਕ ਸੰਮਤੀ ਛਾਜਲੀ ਦੇ ਚੇਅਰਮੈਨ ਦੀ ਚੋਣ ਸਰਬਸੰਮਤੀ ਹੋਈ | ਚੋਣ ਡਵੀਜ਼ਨਲ ਕੰਮਪਲੈਕਸ ਦਿੜ੍ਹਬਾ ਵਿਖੇ ਹੋਈ | ਚੋਣ ਨਿਗਰਾਨ ਐੱਸ.ਡੀ.ਐਮ ਦਿੜ੍ਹਬਾ ਤਰਸੇਮ ਚੰਦ ਦੀ ਨਿਗਰਾਨੀ ਹੇਠ ਹੋਈ | ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਇਸਤਰੀ (ਐੱਸਸੀ ਰਾਖਵਾਂ) ਅਤੇ ਤੇ ਵਾਈਸ ਚੇਅਰਪਰਸਨ ਲਈ (ਅÏਰਤ ਰਾਖਵਾਂ) ਦਾ ਪਦ ਹੈ | ਬਲਾਕ ਸੰਮਤੀ ਦਿੜ੍ਹਬਾ ਦੇ ਕੁੱਲ 18 ਮੈਂਬਰਾਂ ਦੀ ਹਾਜ਼ਰੀ ਵਿਚ ਚੇਅਰਪਰਸਨ ਲਈ ਚਰਨਜੀਤ ਕੌਰ ਢੰਡੋਲੀ ਕਲਾਂ ਵਲੋਂ ਲਾਡਬੰਜਾਰਾ ਕਲਾਂ ਤੋਂ ਜੇਤੂ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਲਾਡਬੰਜਾਰਾ ਕਲਾ ਦਾ ਨਾਂ ਪੇਸ਼ ਕੀਤਾ ਗਿਆ | ਜਿਸ ਨੂੰ ਸਰਬਸੰਮਤੀ ਨਾਲ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਵੀਕਾਰ ਕੀਤਾ | ਜ਼ੋਨ ਖਨਾਲ ਕਲਾ ਤੋਂ ਸੰਮਤੀ ਮੈਂਬਰ ਮਨਦੀਪ ਕੌਰ ਨੇ ਵਾਇਸ ਚੇਅਰਪਰਸਨ ਲਈ ਪਰਮਜੀਤ ਕੌਰ ਮਾਨ ਮੌੜਾਂ ਦਾ ਨਾਂਅ ਪੇਸ਼ ਕੀਤਾ | ਜੋ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ | ਇਸ ਤਰ੍ਹਾਂ ਮਨਜੀਤ ਕੌਰ ਲਾਡਬੰਜਾਰਾ ਚੇਅਰਪਰਸਨ ਅਤੇ ਪਰਮਜੀਤ ਕੌਰ ਮੌੜਾਂ ਨੂੰ ਵਾਇਸ ਚੇਅਰਪਰਸਨ ਸਰਬ ਸੰਮਤੀ ਨਾਲ ਚੋਣ ਲਿਆ ਗਿਆ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐੱਸ.ਡੀ. ਐੱਸ.ਡੀ. ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਸਰਬ ਸੰਮਤੀ ਨਾਲ ਨੇਪਰੇ ਚੜ੍ਹੀ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪਿੰਡਾਂ ਵਿਚ ਕੀਤੇ ਗਏ ਕੰਮਾਂ ਸਦਕਾ ਚੋਣ ਸਰਬਸੰਮਤੀ ਨਾਲ ਹੋਈ ਹੈ | ਇਸ ਦੇ ਨਾਲ ਹੀ ਉਹ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਜ਼ਿੰਮੇਵਾਰ ਸੌਂਪੀਆਂ ਗਈਆਂ ਹਨ | ਆਮ ਆਦਮੀ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਸਰਕਾਰ ਅਤੇ ਪਾਰਟੀ ਵਿਚ ਯੋਗ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ | ਪਾਰਟੀ ਵਰਕਰਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਦੀ | ਜਿਸ ਕਰਕੇ ਵਰਕਰ ਡਟ ਕੇ ਪਾਰਟੀ ਲਈ ਕੰਮ ਕਰਨ | ਚੇਅਰਪਰਸਨ ਮਨਜੀਤ ਕੌਰ ਅਤੇ ਵਾਈਸ ਚੇਅਰਪਰਸਨ ਪਰਮਜੀਤ ਕੌਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ | ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ | ਬਲਾਕ ਸੰਮਤੀ ਛਾਜਲੀ ਲਈ ਚੇਅਰਮੈਨ (ਜਨਰਲ) ਅਤੇ ਵਾਇਸ ਚੇਅਰਮੈਨ (ਐੱਸਸੀ ਰਾਖਵਾਂ) ਲਈ ਵੀ ਸਰਬਸੰਮਤੀ ਨਾਲ ਚੋਣ ਹੋਈ | ਬਲਾਕ ਸੰਮਤੀ ਛਾਜਲੀ ਦਾ ਚੇਅਰਮੈਨ ਰਣਜੀਤ ਸਿੰਘ ਉਗਰਾਹਾਂ ਅਤੇ ਵਾਇਸ ਚੇਅਰਮੈਨ ਬਲਬੰਤ ਸਿੰਘ ਚੱਠਾ ਨਨਹੇੜਾ ਚੁਣੇ ਗਏ | ਸੰਮਤੀ ਮੈਂਬਰ ਬਲਕਾਰ ਸਿੰਘ ਜਖੇਪਲ ਵਾਸ ਨੇ ਚੇਅਰਮੈਨ ਲਈ ਰਣਜੀਤ ਸਿੰਘ ਉਗਰਾਹਾਂ ਅਤੇ ਸੰਮਤੀ ਮੈਂਬਰ ਹਰਕਿਰਪਾਲ ਸਿੰਘ ਛਾਹੜ ਨੇ ਵਾਇਸ ਚੇਅਰਮੈਨ ਲਈ ਬਲਵੰਤ ਸਿੰਘ ਚੱਠਾ ਨਨਹੇੜਾ ਦੇ ਨਾਂਅ ਪੇਸ਼ ਕੀਤਾ | ਜਿਨ੍ਹਾਂ ਤੇ ਹਾਜ਼ਰ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ | ਚੇਅਰਮੈਨ ਰਣਜੀਤ ਸਿੰਘ ਉਗਰਾਹਾਂ ਅਤੇ ਵਾਇਸ ਚੇਅਰਮੈਨ ਬਲਵੰਤ ਸਿੰਘ ਚੱਠਾ ਨਨਹੇੜਾ ਨੇ ਕਿਹਾ ਕਿ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਯੋਗ ਵਿਚ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਆਮ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਨਵੇਂ ਬਣੇ ਬਲਾਕ ਛਾਜਲੀ ਨੂੰ ਮਿਲੇ ਚੇਅਰਮੈਨ ਤੇ ਉਪ ਚੇਅਰਮੈਨ <br/> ਅਗਲੀ ਖ਼ਬਰ ਬਲਾਕ ਸੰਮਤੀ ਧੂਰੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।