14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਵਾਲੀਬਾਲ ਮੈਚ ਕਰਵਾਏ

ਅਜੀਤ ਡੈਸਕ 30-03-2026
ਅਮਰਗੜ੍ਹ, 29 ਮਾਰਚ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਸਰਕਾਰੀ ਕਾਲਜ ਅਮਰਗੜ੍ਹ ਵਿਖੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਪਿ੍ੰਸੀਪਲ ਨਿਸ਼ਠਾ ਤਿ੍ਪਾਠੀ ਅਗਵਾਈ ਹੇਠ ਵਿਦਿਆਰਥੀਆਂ, ਸਟਾਫ਼ ਅਤੇ ਅਲੂਮਨਾਈ ਐਸੋਸੀਏਸ਼ਨ ਦੇ ਮੈਂਬਰਾਂ ਵਿਚਕਾਰ ਵਾਲੀਬਾਲ ਮੁਕਾਬਲੇ ਕਰਵਾਏ ਗਏ | ਪਹਿਲਾ ਮੁਕਾਬਲਾ ਕਾਲਜ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਿਚਕਾਰ ਹੋਇਆ ਜਿਸ ਵਿਚੋਂ ਵਿਦਿਆਰਥੀ 2-1 ਨਾਲ ਜੇਤੂ ਰਹੇ | ਵਿਦਿਆਰਥੀਆਂ ਵਿਚੋਂ ਕੁਲਦੀਪ ਸਿੰਘ ਅਤੇ ਹਰਸ਼ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ | ਸਟਾਫ਼ ਮੈਂਬਰਾਂ 'ਚੋਂ ਡਾ. ਤੇਜਿੰਦਰ ਸਿੰਘ, ਡਾ. ਸੁਖਦੀਪ ਸਿੰਘ, ਪ੍ਰੋ. ਬੰਸੀ ਲਾਲ, ਪ੍ਰੋ. ਜਗਜੀਤ ਸਿੰਘ ਹਰੀ, ਗੁਰਦੀਪ ਸਿੰਘ ਟਿਵਾਣਾ ਅਤੇ ਸੁੱਚਾ ਸਿੰਘ ਨੇ ਭਾਗ ਲਿਆ | ਬਾਅਦ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਅਲੂਮਨਾਈ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਗੋਲਡੀ ਦੀ ਅਗਵਾਈ ਵਿਚ ਮੌਜੂਦਾ ਵਿਦਿਆਰਥੀਆਂ ਨਾਲ ਹੋਏ ਮੈਚ ਦੌਰਾਨ ਮੁਕਾਬਲਾ ਦਿਲਚਸਪ ਰਿਹਾ | ਡਾ. ਤੇਜਿੰਦਰ ਸਿੰਘ ਨੇ ਸਮੂਹ ਸਟਾਫ਼ ਅਤੇ ਅਲੂਮਨਾਈ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਡਾ. ਅਮਨਦੀਪ ਵਾਤਿਸ਼, ਡਾ. ਕਮਲਜੀਤ ਸਿੰਘ, ਪ੍ਰੋ. ਤਨੁਸ਼ੀ ਜੈਨ, ਪ੍ਰੋ. ਰਮਨਦੀਪ ਕੌਰ, ਪ੍ਰੋ. ਨਜਮਾ ਪ੍ਰਵੀਨ, ਪ੍ਰੋ. ਸੋਨੀਆ ਗੱਖੜ, ਪ੍ਰੋ. ਅਨੀਤਾ, ਪ੍ਰੋ ਸਤਵੀਰ ਕੌਰ, ਸ. ਸੰਦੀਪ ਸਿੰਘ, ਹਰਜੌਹਲ, ਹਰਬੰਸ ਕੌਰ, ਨਿੰਮੋ ਦੇਵੀ ਆਦਿ ਸਟਾਫ਼ ਮੈਂਬਰ ਸਹਿਬਾਨ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ-ਸੁਖਬੀਰ ਸਿੰਘ ਬਾਦਲ <br/> ਅਗਲੀ ਖ਼ਬਰ ਹਨੂੰਮਾਨ ਜਨਮ ਉਤਸਵ ਪਹਿਲੀ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।