16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਯਾਦਗਾਰੀ ਹੋ ਨਿੱਬੜਿਆ ਸਾਲਾਨਾ ਸਮਾਗਮ <br/>

ਅਜੀਤ ਡੈਸਕ 31-03-2026
ਸ਼ੇਰਪੁਰ, 30 ਮਾਰਚ (ਮੇਘ ਰਾਜ ਜੋਸ਼ੀ)-ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਸਕੂਲ ਮੁਖੀ ਮਹਿੰਦਰ ਪ੍ਰਤਾਪ ਦੀ ਅਗਵਾਈ ਵਿੱਚ ਕਰਵਾਇਆ ਗਿਆ ਦੂਸਰਾ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ | ਇਸ ਪ੍ਰੋਗਰਾਮ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੈਸ਼ਨ 2025-26 ਦੇ ਸਾਲਾਨਾ ਨਤੀਜਾ ਵਿੱਚ ਛੇਵੀਂ, ਸੱਤਵੀਂ ਅਤੇ ਨੌਵੀਂ ਸ੍ਰੇਣੀ ਵਿੱਚੋਂ ਪਹਿਲੀਆਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ | ਉਹਨਾਂ ਵਿੱਚੋਂ ਜਤਿੰਦਰ ਸਿੰਘ ਨੇ 'ਜੀ ਆਇਆਂ ਨੂੰ' ਆਖਿਆ ਅਤੇ ਹਰਪ੍ਰੀਤ ਸਿੰਘ ਨੇ 'ਸਾਲਾਨਾ ਰਿਪੋਰਟ' ਪੜ੍ਹੀ | ਸਕੂਲ ਚੇਅਰਮੈਨ ਗੁਰਦੇਵ ਸਿੰਘ ਅਤੇ ਜਥੇਦਾਰ ਨਿਰਮਲ ਸਿੰਘ, ਆਪ ਆਗੂ ਕਮਲਜੀਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਮਾਪਿਆਂ ਅਤੇ ਪਤਵੰਤੇ ਸੱਜਣਾਂ ਨਾਲ ਸਾਂਝੇ ਕੀਤੇ ਗਏ | ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਮਲਵਈ ਗਿੱਧਾ, ਯੋਗਾ ਗਤੀਵਿਧੀ, ਰਾਜਸਥਾਨੀ ਤੇ ਗੁਜਰਾਤੀ ਨਾਚ ਅਤੇ ਗੀਤ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ | ਆਏ ਹੋਏ ਮਹਿਮਾਨਾ, ਮਾਪਿਆਂ ਅਤੇ ਪਤਵੰਤੇ ਸੱਜਣਾਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ | ਇਸ ਮੌਕੇ ਕਮੇਟੀ ਮੈਂਬਰਾਂ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੂੰ ਵੀ ਸਕੂਲ ਵੱਲੋਂ ਸਹਿਯੋਗ ਦੇਣ ਸਨਮਾਨਿਤ ਕੀਤਾ ਗਿਆ | ਇਹ ਸਾਰੇ ਪ੍ਰੋਗਰਾਮ ਵਿੱਚ ਸਟੇਜ ਦੀ ਕਾਰਵਾਈ ਸ.ਸੁਰਿੰਦਰ ਸਿੰਘ , ਵੀਰਪਾਲ ਕੌਰ ਅਤੇ ਬੱਚਿਆਂ ਨਵਜੋਤ ਕੌਰ, ਪ੍ਰਭਜੋਤ ਕੌਰ, ਰੁਖ਼ਸਾਰ ਨੇ ਬਖੂਬੀ ਨਿਭਾਈ | ਇਸ ਮੌਕੇ ਗ੍ਰਾਮ ਪੰਚਾਇਤ ਈਨਾ ਬਾਜਵਾ, ਗ੍ਰਾਮ ਪੰਚਾਇਤ ਖੇੜੀ ਖੁਰਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਚਰਨਜੀਤ ਸਿੰਘ, ਨਿਰਮਲ ਸਿੰਘ, ਰਘਵੀਰ ਸਿੰਘ, ਰਾਮ ਲਾਲ, ਅਵਤਾਰ ਸਿੰਘ, ਕਿਰਨਦੀਪ ਸਿੰਘ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸਮਰਾ, ਪ੍ਰਦੀਪ ਸਿੰਘ, ਅੰਮਿ੍ਤਪਾਲ ਸਿੰਘ, ਅਮਨਦੀਪ ਗੋਇਲ , ਬੀਰਪਾਲ ਕੌਰ, ਗੁਰਵਿੰਦਰ ਕੌਰ,ਕਮਲਫੂਲ ਕੌਰ, ਦੀਪਿਕਾ ਰਾਣੀ, ਲਵਪ੍ਰੀਤ ਕੌਰ, ਜਸਵੀਰ ਕੌਰ, ਸਿੱਖਿਆ ਵਿਭਾਗ ਵੱਲੋਂ ਸ. ਗੁਰਪ੍ਰੀਤ ਸਿੰਘ ਬੀ.ਆਰ.ਸੀ. ਲੈਕਚਰਰ ਅਸ਼ਵਨੀ ਕੁਮਾਰ ਸ਼ੇਰਪੁਰ, ਬਲਜਿੰਦਰ ਸਿੰਘ (ਮੁਖੀ) ਸ ਸ ਸ ਸਕੂਲ ਕਾਤਰੋਂ, ਹਰੀਸ਼ ਕੁਮਾਰ ਸ ਸ ਸ ਸਕੂਲ ਖੇੜੀ ਚਹਿਲਾਂ, ਜਤਿੰਦਰ ਕੁਮਾਰ ਹੈੱਡ ਟੀਚਰ ਅਤੇ ਸਮੂਹ ਸਟਾਫ ਸ.ਪ.ਸ. ਈਨਾ ਬਾਜਵਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਦਾ ਹੋਇਆ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਸਲਾਈਟ 'ਚ ਦਾਖ਼ਲੇ ਲਈ ਮੁਫ਼ਤ ਕਲਾਸਾਂ 1 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।