05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਾਲੇਰਕੋਟਲਾ ਵਿਖੇ ਯੂਥ ਪ੍ਰਧਾਨ ਝਿੰਜਰ ਦੀ ਆਮਦ 'ਤੇ ਹਲਕਾ ਅਮਰਗੜ੍ਹ ਦੀ ਅਕਾਲੀ ਲੀਡਰਸ਼ਿਪ ਇੱਕ ਮੰਚ 'ਤੇ ਇਕੱਠੀ ਨਜ਼ਰ ਆਈ

ਅਜੀਤ ਡੈਸਕ 12-04-2026
ਮਾਲੇਰਕੋਟਲਾ, 11 ਅਪ੍ਰੈਲ ( ਮਨਜਿੰਦਰ ਸਿੰਘ ਸਰÏਦ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਹਲਕਾ ਪੱਧਰੀ ਆਗੂਆਂ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ ¢ ਇਸੇ ਕੜੀ ਦੇ ਤਹਿਤ ਯੂਥ ਅਕਾਲੀ ਦਲ ਦੇ ਕÏਮੀ ਪ੍ਰਧਾਨ ਤੇ ਹਲਕਾ ਅਮਰਗੜ੍ਹ ਦੇ ਕੁਆਰਡੀਨੇਟਰ ਸਰਬਜੀਤ ਸਿੰਘ ਝਿੰਜਰ ਵੱਲੋਂ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੀ ਅਕਾਲੀ ਲੀਡਰਸਿਪ ਨੂੰ ਥਾਪੜਾ ਦੇਣ ਦੇ ਲਈ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਦੇ ਨਾਲ ਇੱਕ ਅਹਿਮ ਮੀਟਿੰਗ ਦÏਰਾਨ ਖ਼ਾਸ ਗੱਲਬਾਤ ਕੀਤੀ ¢ ਪ੍ਰਧਾਨ ਝਿੰਜਰ ਦੀ ਹਲਕਾ ਮਾਲੇਰਕੋਟਲਾ ਦੀ ਫੇਰੀ ਦÏਰਾਨ ਇੱਕ ਅਹਿਮ ਗੱਲ ਇਹ ਰਹੀ ਕਿ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਹਲਕਾ ਅਮਰਗੜ੍ਹ ਦੀ ਅਕਾਲੀ ਲੀਡਰਸ਼ਿਪ ਆਪੋ-ਆਪਣੇ ਤÏਰ 'ਤੇ ਵੱਖ-ਵੱਖ ਧੜਿ੍ਹਆਂ ਦੇ ਵਿੱਚ ਵਿਚਰ ਰਹੀ ਸੀ ਉੱਥੇ ਹੀ ਪ੍ਰਧਾਨ ਝਿੰਜਰ ਦੀ ਆਮਦ 'ਤੇ ਅੱਜ ਸਮੁੱਚੀ ਅਕਾਲੀ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਵਿਖਾਈ ਦਿੱਤੀ ¢ ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਜੱਸੀ ਮੰਨਵੀ ਨੇ ਆਖਿਆ ਕਿ ਪਾਰਟੀ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਰੇ ਆਗੂ ਅੱਜ ਇੱਕ ਮੰਚ 'ਤੇ ਇਕੱਠੇ ਵਿਖਾਈ ਦਿੱਤੇ ¢ ਚਿਰਾਂ ਬਾਅਦ ਇੱਕ ਪਲੇਟਫਾਰਮ 'ਤੇ ਇਕੱਠੇ ਦਿਖਾਈ ਦੇਣ ਵਾਲੇ ਆਗੂਆਂ ਦੇ ਵਿੱਚ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਜਸਵੀਰ ਸਿੰਘ ਜੱਸੀ ਮੰਨਵੀਂ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਹਰਦੇਵ ਸਿੰਘ ਸੇਹਕੇ, ਸਤਬੀਰ ਸਿੰਘ ਸੀਰਾ ਤੇ ਇਰਫਾਨ ਰੋਹੀੜਾ ਆਦਿ ਆਗੂ ਸ਼ਾਮਲ ਸਨ ¢ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ ਸਣੇ ਬਾਕੀ ਆਗੂਆਂ ਨੇ ਕਿਹਾ ਲੀਡਰਸ਼ਿਪ ਦੇ ਫ਼ੈਸਲੇ ਅਨੁਸਾਰ ਪਾਰਟੀ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇਗਾ ¢ ਪ੍ਰਧਾਨ ਝਿੰਜਰ ਨੇ ਆਖਿਆ ਕਿ ਹਲਕੇ ਅੰਦਰ ਅਕਾਲੀ ਦਲ ਦੇ ਵਰਕਰਾਂ ਦੀ ਲਾਮਬੰਦੀ ਤੇ ਆਉਣ ਵਾਲੇ ਰਾਜਨੀਤਿਕ ਸਮੀਕਰਨਾਂ ਸੰਬੰਧੀ ਅਕਾਲੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਅਗਲੀ ਰੂਪ-ਰੇਖਾ ਉਲੀਕੀ ਜਾ ਸਕੇ ¢ ਸਿਆਸੀ ਮਾਹਰਾਂ ਅਨੁਸਾਰ ਹਲਕੇ ਦੇ ਅਕਾਲੀ ਆਗੂਆਂ ਦਾ ਇੱਕ ਮੰਚ 'ਤੇ ਨਜ਼ਰ ਆਉਣਾਂ ਪਾਰਟੀ ਲਈ ਸ਼ੁੱਭ ਸ਼ਗਨ ਮੰਨਿਆ ਜਾ ਰਿਹਾ ਹੈ ¢
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਦੇ ਅੰਦਰ ਜੱਸੀ ਮੰਨਵੀ ਦੀ ਅਗਵਾਈ ਹੇਠ 'ਟਕਸਾਲੀ ਅਕਾਲੀ ਕੇਡਰ' ਲਾਮਬੰਦ ਹੋਣ ਲੱਗਿਆ <br/> ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰ ਨੇ ਮੀਟਿੰਗ ਕਰ ਕੇ ਸਰਕਾਰ ਨੂੰ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।