06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੁਦਰਤ ਦੀ ਕਰੋਪੀ ਦੇ ਚਲਦਿਆਂ ਕਿਸਾਨ ਵਰਗ ਹੋ ਰਿਹਾ ਹੈ ਦੋਹਰੀ ਮਾਰ ਦਾ ਸ਼ਿਕਾਰ - ਰਾਜ ਸਿੰਘ ਥੇੜ੍ਹੀ <br/>

ਅਜੀਤ ਡੈਸਕ 12-04-2026
ਕਿਸਾਨ ਆਗੂ ਰਾਜ ਸਿੰਘ ਥੇੜ੍ਹੀ ਨੇ ਕਿਹਾ ਕਿ ਇਸ ਸਾਲ ਕਿਸਾਨ ਵਰਗ ਕੁਦਰਤ ਦੀ ਕਰੋਪੀ ਦੇ ਚੱਲਦਿਆਂ ਦੋਹਰੀ ਮਾਰ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਇਸ ਸਾਲ ਬੇਮੌਸਮੇ ਮੀਂਹ ਅਤੇ ਤੇਜ਼ ਹਨ੍ਹੇਰੀਆਂ ਦੇ ਚੱਲਦਿਆਂ ਆਪਣੀ ਵੱਢੇ ਜਾਣ ਦੇ ਲਈ ਖੇਤਾਂ ਵਿੱਚ ਬਿਲਕੁਲ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਦੇਖ ਦੇਖ ਕੇ ਝੂਰ ਰਿਹਾ ਹੈ ਉੱਥੇ ਹਾਲੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਣ ਕਾਰਨ ਅਨਾਜ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਦੀਆਂ ਢੇਰੀਆਂ ਲਗਾ ਕੇ ਬੈਠੇ ਹੋਏ ਕਿਸਾਨ ਅਨਾਜ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਲੇਕਿਨ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖਨੌਰੀ ਦੀ ਅਨਾਜ ਮੰਡੀ ਵਿਖੇ ਤੁਰੰਤ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਵੇ |

ਪਿਛਲੀ ਖ਼ਬਰ ਖਨੌਰੀ ਦੀ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਪਰ ਹਾਲੇ ਖ਼ਰੀਦ ਨਹੀਂ ਹੋਈ ਸ਼ੁਰੂ ਅਗਲੀ ਖ਼ਬਰ ਜਥੇਬੰਦੀਆਂ ਤੇ ਪ੍ਰੈਕਟੀਸ਼ਨਰਾਂ ਨੇ ਵੱਖੋ-ਵੱਖਰੇ ਤੌਰ 'ਤੇ ਮੁੱਖ ਮੰਤਰੀ ਨਿਵਾਸ ਦਾ ਕੀਤਾ ਘਿਰਾਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।