06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜਥੇਬੰਦੀਆਂ ਤੇ ਪ੍ਰੈਕਟੀਸ਼ਨਰਾਂ ਨੇ ਵੱਖੋ-ਵੱਖਰੇ ਤੌਰ 'ਤੇ ਮੁੱਖ ਮੰਤਰੀ ਨਿਵਾਸ ਦਾ ਕੀਤਾ ਘਿਰਾਓ <br/>

ਅਜੀਤ ਡੈਸਕ 12-04-2026
ਸੰਗਰੂਰ, 11 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਅੱਜ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੰਘਰਸ਼ ਦਾ ਕੇਂਦਰ ਬਿੰਦੂ ਬਣਿਆਂ ਰਿਹਾ | ਤੜਕਸਾਰ ਤੋਂ ਹੀ ਮੁੱਖ ਮੰਤਰੀ ਨਿਵਾਸ ਨੂੰ ਜਾਂਦੇ ਦੋਵਾਂ ਰਸਤਿਆਂ ਉੱਤੇ ਪ੍ਰਦਰਸ਼ਨਕਾਰੀ ਵਹੀਰਾਂ ਘੱਤ ਕੇ ਆਉਂਦੇ ਨਜ਼ਰੀ ਪਏ | ਮੈਡੀਕਲ ਪੈ੍ਰਕਟੀਸ਼ਨਰਜ਼ ਐੱਸੋਸੀਏਸ਼ਨ ਦੇ ਕਾਰਕੁਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਵੇਰਕਾ ਮਿਲਕ ਪਲਾਂਟ ਨਜ਼ਦੀਕ ਇਕੱਤਰ ਹੋਣੇ ਸ਼ੁਰੂ ਹੋਏ ਜਦ ਕਿ ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਤੇ ਹੋਰ ਭਰਾਤਰੀ ਅਧਿਆਪਕ ਜਥੇਬੰਦੀਆਂ ਦੇ ਕਾਰਕੁਨ ਸੰਗਰੂਰ ਪਟਿਆਲਾ ਫਲਾਈ ਓਵਰ ਹੇਠਾਂ ਇਕੱਤਰ ਹੋਏ | ਦੁਪਹਿਰ ਦੋ ਵਜੇ ਤੋਂ ਬਾਅਦ ਦੋਵਾਂ ਜਥੇਬੰਦੀਆਂ ਦੇ ਕਾਰਕੁਨ ਤੇਜ਼ੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ ਜਿੱਥੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਜਿਸ ਦੀ ਅਗਵਾਈ ਡੀ.ਐੱਸ.ਪੀ. (ਆਰ) ਸੁਖਦੇਵ ਸਿੰਘ, ਡੀ.ਐੱਸ.ਪੀ. ਤੇਜਿੰਦਰ ਸਿੰਘ ਅਤੇ ਡੀ.ਐੱਸ.ਪੀ. ਸੰਜੀਵ ਸਿੰਗਲਾ ਕਰ ਰਹੇ ਸਨ ਨੇ ਭਾਰੀ ਬੈਰੀਕੇਡ ਲਗਾ ਕੇ ਦੋਵਾਂ ਪਾਸਿਓ ਆਉਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਜਿੱਥੇ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਕਰ ਦਿੱਤੀ | ਪ੍ਰਸ਼ਾਸਨਿਕ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ-ਬੁਝਾਅ ਕੇ ਮੀਟਿੰਗ ਲਈ ਰਾਜ਼ੀ ਕੀਤਾ ਅਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਵਫ਼ਦ ਦੇ ਆਗੂਆਂ ਬਿਕਰਮਦੇਵ ਸਿੰਘ, ਦਿਗਵਿਜੈਪਾਲ ਸ਼ਰਮਾ, ਜਗਦੀਸ਼ ਕੁਮਾਰ ਜੱਗੀ, ਰੇਸ਼ਮ ਖੇਮੂਆਣਾ, ਇੰਦਰਪਾਲ ਸਿੰਘ ਨੂੰ 15 ਅਪ੍ਰੈਲ ਦਾ ਸਮਾ ਸਕੱਤਰ ਸਿੱਖਿਆ ਵਿਭਾਗ ਨਾਲ ਨਿਸ਼ਚਤ ਕਰਵਾ ਦਿੱਤਾ | ਆਪਣੇ ਸੰਬੋਧਨ ਵਿੱਚ ਵਿਕਰਮ ਦੇਵ ਸਿੰਘ, ਦਿਗਵਿਜੈਪਾਲ ਸ਼ਰਮਾ, ਜਗਦੀਸ਼ ਕੁਮਾਰ ਜੱਗੀ, ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨਸਰਵਿਸ ਅਧਿਆਪਕਾ ਅਤੇ ਈ.ਟੀ.ਟੀ. ਦੀ ਲੱਗੀ ਸ਼ਰਤ ਵਿਰੁੱਧ ਸੁਪਰੀਮ ਕੋਰਟ ਵਿੱਚ ਰਵਿਓ ਪਟੀਸ਼ਨ ਦਾਇਰ ਕਰਨ ਦੇ 27 ਫਰਵਰੀ ਨੂੰ ਜਨਤਕ ਤੌਰ ਉੱਤੇ ਸਟੇਟਮੈਂਟ ਦਿੱਤੀ ਸੀ ਅਤੇ ਵਿਧਾਨ ਸਭਾ ਦੇ ਲੰਘੇ ਬਜਟ ਵਿੱਚ ਅਧਿਆਪਕਾ ਦੀ ਸੇਵਾ, ਤਰੱਕੀ ਨੂੰ ਸੁਰੱਖਿਅਤ ਕਰਨ ਦੇ ਹੱਕ ਵਿੱਚ ਮਤਾ ਲਿਆਉਣ ਦਾ ਭਰੋਸਾ ਦਿੱਤਾ ਸੀ ਪਰ ਅਜਿਹਾ ਕਰਨ ਦੀ ਬਜਾਇ ਅਧਿਆਪਕਾ ਉੱਪਰ ਟੀ.ਈ.ਟੀ. ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਪੰਜਾਬ ਵਿੱਚ ਕੌਮੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਇਹ ਭਰੋਸਾ ਵੀ ਕਾਇਮ ਨਹੀਂ ਰੱਖਿਆ ਹੈ | ਅਧਿਆਪਕ ਆਗੂ ਰੇਸ਼ਮ ਖੇਮੂਆਣਾ, ਮਹਿੰਦਰ ਕੇੜਿਆਵਾਲੀ, ਇੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਟੀ.ਈ.ਟੀ. ਸਬੰਧੀ ਅਦਾਲਤ ਦੇ ਗ਼ਲਤ ਫ਼ੈਸਲੇ ਨੂੰ ਚੁਨੌਤੀ ਦੇਣ ਦੀ ਥਾਂ ਇਸ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰਨ ਵਿੱਚ ਲੱਗੀ ਹੋਈ ਹੈ | ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜਾਰੀ ਕੀਤੀ ਅਧੂਰਾ ਨੋਟੀਫ਼ਿਕੇਸ਼ਨ ਦਾ ਐੱਸ.ਓ.ਪੀ. ਜਾਰੀ ਕੀਤਾ ਜਾਵੇ | ਇਸ ਪ੍ਰਦਰਸ਼ਨ ਨੂੰ ਰਾਜੀਵ ਬਰਨਾਲਾ, ਦਲਜੀਤ ਸਿੰਘ ਸਮਰਾਲਾ, ਨਵਕਿਰਨ ਸਿੰਘ ਖਟੜਾ, ਅਸ਼ਵਨੀ ਅਵਸਥੀ, ਗੁਰਪਿਆਰ ਕਟੋਲੀ, ਰਘਵੀਰ ਸਿੰਘ ਭਵਾਨੀਗੜ੍ਹ, ਦਾਤਾ ਸਿੰਘ ਨਮੋਲ, ਜਗਪਾਲ ਬੰਗੀ, ਨਿਰਮਲ ਸਿੰਘ ਚੋਹਾਨਕੇ, ਲਘਵੀਰ ਸਿੰਘ ਹਰੀਕੇ, ਅਤਿੰਦਰਪਾਲ ਸਿੰਘ ਘੱਗਾ, ਬਲਵੀਰ ਚੰਦ ਲੌਂਗੋਵਾਲ, ਡਾ. ਅਜੈ ਸ਼ਰਮਾ, ਜਗਮਨਜੀਤ ਸਿੰਘ, ਜੋਰਾ ਸਿੰਘ ਨਸਰਾਲੀ, ਲਖਵਿੰਦਰ ਸਿੰਘ ਸਿਮਕ ਨੇ ਵੀ ਸੰਬੋਧਨ ਕੀਤਾ | ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੈਡੀਕਲ ਪੈ੍ਰਕਟੀਸ਼ਨਰਜ਼ ਐੱਸੋਸੀਏਸ਼ਨ ਪੰਜਾਬ ਦੇ ਆਗੂਆਂ ਦੀ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਕੈਬਨਿਟ ਸਬ ਕਮੇਟੀ ਨਾਲ 16 ਅਪ੍ਰੈਲ ਦੀ ਮੀਟਿੰਗ ਨਿਸ਼ਚਤ ਕਰਵਾ ਦਿੱਤੀ ਗਈ | ਮੈਡੀਕਲ ਪੈ੍ਰਕਟੀਸ਼ਨਰਜ਼ ਐੱਸੋਸੀਏਸ਼ਨ ਦੇ ਵਫ਼ਦ ਜਿਸ ਵਿੱਚ ਧੰਨਾ ਮੱਲ ਸੂਬਾ ਪ੍ਰਧਾਨ, ਗੁਰਮੇਲ ਸਿੰਘ ਮਾਛੀਕੇ ਜਨਰਲ ਸਕੱਤਰ, ਰਾਕੇਸ਼ ਮਹਿਤਾ, ਐਚ.ਐੱਸ. ਰਾਣੂ, ਜਸਵਿੰਦਰ ਭੋਗਲ, ਸੀ.ਆਰ. ਸ਼ੰਕਰ ਜਸਵਿੰਦਰ ਸਿੰਘ ਖੀਵਾ, ਦੀਦਾਰ ਸਿੰਘ ਚਾਹਲ, ਅਵਤਾਰ ਸਿੰਘ ਬਟਾਲਾ, ਰਜਿੰਦਰ ਕੋਹਲੀ, ਬਲਵੀਰ ਸਿੰਘ ਆਦਿ ਕੈਬਨਿਟ ਸਬ ਕਮੇਟੀ ਨਾਲ ਆਪਣੀ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨਗੇ |

ਪਿਛਲੀ ਖ਼ਬਰ ਕੁਦਰਤ ਦੀ ਕਰੋਪੀ ਦੇ ਚਲਦਿਆਂ ਕਿਸਾਨ ਵਰਗ ਹੋ ਰਿਹਾ ਹੈ ਦੋਹਰੀ ਮਾਰ ਦਾ ਸ਼ਿਕਾਰ - ਰਾਜ ਸਿੰਘ ਥੇੜ੍ਹੀ <br/> ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਅੰਦਰ ਜੱਸੀ ਮੰਨਵੀ ਦੀ ਅਗਵਾਈ ਹੇਠ 'ਟਕਸਾਲੀ ਅਕਾਲੀ ਕੇਡਰ' ਲਾਮਬੰਦ ਹੋਣ ਲੱਗਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।