07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਏ.ਐੱਨ.ਐੱਮ. ਨਵਦੀਪ ਕੌਰ ਹੋਏ ਪਦਉੱਨਤ, ਸੀ.ਐੱਚ.ਸੀ ਲੌਂਗੋਵਾਲ ਵਲੋਂ ਨਿੱਘਾ ਸਵਾਗਤ

ਅਜੀਤ ਡੈਸਕ 12-04-2026
ਲੌਂਗੋਵਾਲ, 11 ਅਪ੍ਰੈਲ (ਸ.ਸ.ਖੰਨਾ, ਵਿਨੋਦ)-ਸਰਕਾਰੀ ਹਸਪਤਾਲ ਲੌਂਗੋਵਾਲ ਵਿਚ ਆਪਣੀਆਂ ਬਿਹਤਰ ਸੇਵਾਵਾਂ ਨਿਭਾਉਣ ਵਾਲੇ ਏ ਐਨ ਐਮ ਮੈਡਮ ਨਵਦੀਪ ਕੌਰ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਏ ਐਨ ਐਮ ਤੋਂ ਪਦ ਉੱਨਤ ਕੀਤਾ ਗਿਆ ਹੈ | ਨਵਦੀਪ ਕੌਰ ਦੇ ਪਦਉਨਤ ਹੋਣ ਮਗਰੋਂ ਜਦੋਂ ਪਹਿਲੀ ਵਾਰ ਲੌਂਗੋਵਾਲ ਦੇ ਸਰਕਾਰੀ ਹਸਪਤਾਲ ਪੁੱਜੇ ਤਾਂ ਸਾਰੇ ਹੀ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਸਰਕਾਰੀ ਹਸਪਤਾਲ ਦੇ ਮਹਿਲਾ ਸਟਾਫ਼ ਨੇ ਜਾਣਕਾਰੀ ਦਿੰਦਿਆਂ ਮੈਡਮ ਨਵਦੀਪ ਕੌਰ ਬਾਰੇ ਬੋਲਦਿਆਂ ਕਿਹਾ ਉਹ ਲੌਂਗੋਵਾਲ ਵਿਚ ਪਿਛਲੇ 24 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਉਨ੍ਹਾਂ ਕਰੋਨਾ ਕਾਲ ਦੌਰਾਨ ਅਤੇ ਪੱਚੀ ਹਜ਼ਾਰ ਦੀ ਸੰਘਣੀ ਆਬਾਦੀ ਵਾਲੇ ਇਸ ਇਲਾਕੇ ਵਿਚ ਇਕੱਲਿਆਂ ਵਲੋਂ ਵੈਕਸੀਨੇਸ਼ਨ ਕਰਨ ਅਤੇ ਸਿਹਤ ਵਿਭਾਗ ਵਲੋਂ ਦਿੱਤੇ ਗਏ ਵਾਧੂ ਚਾਰਜਾਂ ਤੇ ਲਗਾਈ ਗਈ ਡਿਊਟੀ ਉਨ੍ਹਾਂ ਵਲੋਂ ਅੱਜ ਤੱਕ ਪੂਰੀ ਇਮਾਨਦਾਰੀ ਨਾਲ ਨਿਭਾਈ ਗਈ ਹੈ | ਹੁਣ ਉਨ੍ਹਾਂ ਨੂੰ ਏ ਐਨ ਐਮ ਤੋਂ ਪਦਉਨਤ ਕਰ ਕੇ ਐਲ ਐਚ ਵੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਰਹਿੰਦੀ ਡਿਊਟੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨੀਤਾ ਬਾਂਸਲ, ਪਾਰੁਲ ਸ਼ਰਮਾ, ਮੀਨਾਕਸ਼ੀ ਪਾਠਕ, ਸੁਖਪ੍ਰੀਤ ਕੌਰ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਜਿੰਦਰ ਕੌਰ,
ਪਿਛਲੀ ਖ਼ਬਰ 19 ਨੂੰ ਮਨਾਇਆ ਜਾਵੇਗਾ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।