07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਾਬਕਾ ਸੈਨਿਕਾਂ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅੱਜ

ਅਜੀਤ ਡੈਸਕ 12-04-2026
ਲਹਿਰਾਗਾਗਾ, 11 ਅਪ੍ਰੈਲ (ਅਸ਼ੋਕ ਗਰਗ) - ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਬਲਾਕ ਲਹਿਰਾਗਾਗਾ ਦੇ ਮੀਟਿੰਗ ਸਥਾਨਕ ਦਫ਼ਤਰ ਵਿਖੇ ਸਰਪ੍ਰਸਤ ਕੈਪਟਨ ਅਮਰਜੀਤ ਸਿੰਘ ਤੇ ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਲਹਿਰਾਗਾਗਾ ਦਫ਼ਤਰ ਵਿਚ ਕੰਟੀਨ ਲਿਆਉਣ ਲਈ ਵਿਚਾਰ ਕੀਤਾ ਗਿਆ, ਇਸ ਸਬੰਧੀ ਸਟੇਸ਼ਨ ਹੈੱਡ ਕੁਆਟਰ ਕਮਾਂਡਰ ਨੂੰ ਅਪੀਲ ਕਰਨ ਲਈ ਮਤਾ ਪਾਸ ਕੀਤਾ ਗਿਆ | ਮੀਟਿੰਗ ਵਿਚ ਵਿਚਾਰ ਕੀਤਾ ਗਿਆ ਕਿ 12 ਅਪ੍ਰੈਲ 2026 ਨੂੰ ਦਫ਼ਤਰ ਵਿਖੇ ਸਰਬੱਤ ਦੇ ਭਲੇ ਅਤੇ ਸਾਬਕਾ ਫ਼ੌਜੀਆਂ ਦੇ ਪਰਿਵਾਰਾਂ ਦੀ ਚੜ੍ਹਦੀਕਲਾ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਕੀਤੀ ਜਾਵੇਗੀ | ਇਸ ਧਾਰਮਿਕ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ | ਇਸ ਮੌਕੇ ਦਰਸ਼ਨ ਸਿੰਘ ਜਵਾਹਰਵਾਲਾ, ਕੈਪਟਨ ਨਾਹਰ ਸਿੰਘ, ਅਰਜਨ ਸਿੰਘ, ਅਭਿਚੰਦ ਚੋਟੀਆਂ, ਸੁਰੇਸ਼ ਰੋੜੇਵਾਲਾ, ਜੋਗਿੰਦਰ ਸਿੰਘ ਕਾਲੀਆ, ਲਾਲ ਸਿੰਘ, ਨਿਰੰਗ ਸਿੰਘ, ਤਰਸੇਮ ਸਿੰਘ ਬੱਲੋਰਾਂ, ਜਨਮੇਜ ਸਿੰਘ ਬਖੋਰਾ, ਦਰਬਾਰਾ ਸਿੰਘ, ਸੁਖਚੰਦ
ਪਿਛਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ 'ਤੇ ਦਾਮਨ ਬਾਜਵਾ ਨੇ ਲਹਿਰਾਇਆ ਝੰਡਾ ਅਗਲੀ ਖ਼ਬਰ 19 ਨੂੰ ਮਨਾਇਆ ਜਾਵੇਗਾ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।