01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਾਰਤੀ ਯੋਗ ਸੰਸਥਾਨ ਨੇ 60 ਵਾਂ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 13-04-2026
ਭਵਾਨੀਗੜ੍ਹ, 12 ਅਪੈ੍ਰਲ (ਲਖਵਿੰਦਰ ਪਾਲ ਗਰਗ) - ਭਾਰਤੀ ਯੋਗ ਸੰਸਥਾਨ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਯੋਗਾ ਹਾਲ ਵਿਖੇ 60 ਵਾਂ ਸਥਾਪਨਾ ਦਿਵਸ ਮਾਸਟਰ ਕਿ੍ਸ਼ਨ ਚੰਦ ਸਿੰਗਲਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਭਾਰਤੀ ਯੋਗ ਸੰਸਥਾਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਿੰਦਲ ਅਤੇ ਯੋਗ ਪ੍ਰੇਮੀ ਪਵਨ ਕੁਮਾਰ ਗਰਗ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਯੋਗ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ ਭਰੇ ਜੀਵਨ ਵਿੱਚ ਯੋਗ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਨ ਦੀ ਸ਼ਾਂਤੀ ਲਈ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਯੋਗ ਦੇ ਅਭਿਆਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਮਨੁੱਖ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਤੇ ਖ਼ੁਸ਼ਹਾਲ ਬਣਾ ਸਕਦਾ ਹੈ | ਇਸ ਮੌਕੇ ਪ੍ਰੇਮ ਚੰਦ ਗਰਗ, ਡਾ. ਵਿਕਰਮਜੀਤ ਸਿੰਘ, ਡਾ.ਪ੍ਰਤਿਭਾ ਸਿੰਗਲਾ, ਭੁਪਿੰਦਰ ਸਿੰਘ,ਗੁਰਮੀਤ ਦੇਵਾ, ਸੁਖਦੇਵ ਸਿੰਘ ਜੱਸਲ, ਹਰਭਗਵਾਨ ਸਿੰਘ, ਹਰਮੇਸ਼ ਕੌਸ਼ਲ, ਰਾਜੂ ਸਿੰਘ, ਨਰੇਸ਼ ਗੋਇਲ, ਕਿ੍ਪਾਲ ਧੀਮਾਨ, ਰੇਨੂੰ ਸਿੰਗਲਾ, ਡਿੰਪੀ ਗੋਇਲ, ਕਿਰਨ, ਉਰਮਿਲਾ ਦੇਵੀ,ਮਨਪ੍ਰੀਤ ਕੌਰ, ਕਮਲੇਸ਼ ਰਾਣੀ, ਰਾਜ ਕੁਮਾਰ ਲੂਥਰਾ ਮੌਜੂਦ ਸਨ |
ਪਿਛਲੀ ਖ਼ਬਰ ਚੋਣਾਂ ਵਿੱਚ ਢੀਂਡਸਾ ਪਰਿਵਾਰ ਨੂੰ ਹਰਾਉਣਾ ਕੋਈ ਸੌਖੀ ਗੱਲ ਨਹੀਂ-ਰੋਗਲਾ, ਹਰੀਕਾ ਅਗਲੀ ਖ਼ਬਰ ਜੀਤੀ ਜਨਾਲ ਜਥੇਬੰਦਕ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।