01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ 19 ਨੂੰ

ਅਜੀਤ ਡੈਸਕ 13-04-2026
ਲੌਂਗੋਵਾਲ, 12 ਅਪ੍ਰੈਲ (ਵਿਨੋਦ ਸ਼ਰਮਾ) - ਬਰਾਦਰੀ ਬ੍ਰਾਹਮਣ ਬਰਤਰਫ਼ ਓਬਰਾਉ ਰਜਿ. ਸੁਨਾਮ ਵੱਲੋਂ ਸ਼੍ਰੀ ਸ਼ਿਵ ਕੁਟੀ ਮੰਦਰ ਵਿਖੇ ਅਕਸ਼ੈ ਤੀਜ ਮੌਕੇ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦਾ ਜਨਮ ਦਿਹਾੜਾ 19 ਅਪ੍ਰੈਲ (ਐਤਵਾਰ) ਨੂੰ ਸ੍ਰੀ ਸ਼ਿਵ ਕੁਟੀ ਮੰਦਰ ਨੇੜੇ ਪੁਰਾਣਾ ਸਿਵਲ ਹਸਪਤਾਲ ਸੁਨਾਮ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਅੱਜ ਇੱਥੇ ਸੱਦਾ ਪੱਤਰ ਦੇਣ ਪਹੁੰਚੇ ਬਰਾਦਰੀ ਦੇ ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਮੁਨੀਸ਼ ਜੋਸ਼ੀ ਅਤੇ ਖ਼ਜ਼ਾਨਚੀ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਮਹਿਲਾ ਸੰਕੀਰਤਨ ਮੰਡਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੇ ਇਸ ਸਮਾਗਮ ਸਬੰਧੀ 18 ਅਪ੍ਰੈਲ ਸ਼ਨੀਵਾਰ ਨੂੰ ਸ੍ਰੀ ਰਮਾਇਣ ਜੀ ਦੇ ਅਖੰਡ ਪਾਠ ਅਰੰਭ ਹੋਣਗੇ ਜਿਸ ਦੇ ਭੋਗ 19 ਅਪ੍ਰੈਲ ਐਤਵਾਰ ਨੂੰ 12 ਵਜੇ ਪਾਏ ਜਾਣਗੇ | ਇਸ ਤੋਂ ਪਹਿਲਾਂ ਸਵੇਰੇ 8 ਵਜੇ ਪੂਜਾ ਅਰਚਨਾ ਆਰੰਭ ਹੋਵੇਗੀ, 9 ਵਜੇ ਹਵਨ ਹੋਵੇਗਾ, 10 ਵਜੇ ਤੋਂ 12 ਵਜੇ ਤੱਕ ਮਹਿਲਾ ਸੰਕੀਰਤਨ ਮੰਡਲ ਵੱਲੋਂ ਕੀਰਤਨ ਕੀਤਾ ਜਾਵੇਗਾ, 1 ਵਜੇ ਭੰਡਾਰਾ ਸ਼ੁਰੂ ਹੋਵੇਗਾ ਅਤੇ ਇਸ ਉਪਰੰਤ ਪੰਡਤ ਲਛਮਣ ਸ਼ਰਮਾ ਵੱਲੋਂ ਅਨੁਸ਼ਠਾਨ ਸੰਪੂਰਨ ਕੀਤੇ ਜਾਣਗੇ |
ਪਿਛਲੀ ਖ਼ਬਰ ਬ੍ਰੇਨਟ੍ਰੀ ਵਰਲਡ ਸਕੂਲ 'ਚ ਅਬੈਕਸ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।