30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖੋਜਾਰਥੀ ਡਾ. ਰੇਨੂੰ ਬਾਲਾ ਤੇ ਡਾ. ਜੀਵਨ ਜੋਤੀ ਨੇ ਪੀ.ਐੱਚ.ਡੀ. ਦੀ ਡਿਗਰੀ ਕੀਤੀ ਪ੍ਰਾਪਤ

ਅਜੀਤ ਡੈਸਕ 13-04-2026
ਮੂਨਕ, 12 ਅਪ੍ਰੈਲ (ਵਰਿੰਦਰ ਭਾਰਦਵਾਜ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 41ਵੀਂ ਕਨਵੋਕੇਸ਼ਨ ਦੌਰਾਨ ਸ੍ਰੀ ਗੁਲਾਬ ਚੰਦ ਕਟਾਰੀਆ (ਮਾਨਯੋਗ ਗਵਰਨਰ ਪੰਜਾਬ ਤੇ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਡਾ. ਰਾਜਿੰਦਰ ਸਿੰਘ ਪਿ੍ੰਸੀਪਲ, ਯੂਨੀਵਰਸਿਟੀ ਕਾਲਜ ਮੂਨਕ ਦੀਆਂ ਦੋ ਵਿਦਿਆਰਥਣਾਂ ਡਾ. ਰੇਨੂੰ ਬਾਲਾ ਤੇ ਡਾ. ਜੀਵਨ ਜੋਤੀ ਨੂੰ ਪੀ.ਐੱਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਵਧਾਈ ਦਿੰਦਿਆਂ ਦੱਸਿਆ ਕਿ ਡਾ. ਰੇਨੂੰ ਬਾਲਾ ਨੇ 'ਵੁਮੈਨ ਲੀਡਰਸ਼ਿਪ ਆਫ਼ ਪੰਚਾਇਤੀ ਰਾਜ ਇੰਸਟੀਚਿਊਸ਼ਨਜ਼ ਇਨ ਪੰਜਾਬ, ਏ ਕੰਪਰੈਟਿਵ ਸਟੱਡੀ ਆਫ਼ ਸੰਗਰੂਰ, ਅੰਮਿ੍ਤਸਰ ਐਂਡ ਕਪੂਰਥਲਾ ਡਿਸਟਿ੍ਕਟਸ' ਅਤੇ ਡਾ. ਜੀਵਨ ਜੋਤੀ ਨੇ 'ਰੋਲ ਆਫ਼ ਡਿਸਟਿ੍ਕਟ ਮਸ਼ੀਨਰੀ ਟੂ ਕੰਟਰੋਲ ਪੋਲਿਊਸ਼ਨ ਇਨ ਮਾਲਵਾ ਰੀਜਨ ਆਫ਼ ਪੰਜਾਬ' ਵਿਸ਼ਿਆਂ 'ਤੇ ਆਪਣੀ ਖੋਜ ਕਰਦੇ ਹੋਏ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਕੇ ਬਾਕੀ ਵਿਦਿਆਰਥੀਆਂ ਲਈ ਪੇ੍ਰਰਨਾ ਸਰੋਤ ਬਣੀਆਂ ਹਨ | ਇਹ ਕਾਲਜ ਅਤੇ ਇਲਾਕੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ |
ਪਿਛਲੀ ਖ਼ਬਰ ਬੂਥ ਪੱਧਰ 'ਤੇ ਕਾਂਗਰਸ ਦੇ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ-ਢੀਂਗਰਾ <br/> ਅਗਲੀ ਖ਼ਬਰ ਪੰਜਾਬ ਦੇ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਕਰਨ ਦੀ ਦਿੱਤੀ ਜਾਵੇ ਇਜਾਜ਼ਤ-ਭਾਨ ਸਿੰਘ ਜੱਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।