28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨਗਰ ਕੌਂਸਲ ਦੇ ਗਜ਼ਟ ਨੋਟੀਫ਼ਿਕੇਸ਼ਨ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਮਾਨ ਵਲੋਂ ਐੱਸ.ਡੀ.ਐੱਮ. ਨਾਲ ਬੈਠਕ <br/>

ਅਹਿਮਦਗੜ੍ਹ ਵਿਖੇ ਐੱਸ.ਡੀ.ਐਮ. ਹਰਬੰਸ ਸਿੰਘ ਨਾਲ ਨਗਰ ਕੌਂਸਲ ਗਜ਼ਟ ਨੋਟੀਫ਼ਿਕੇਸ਼ਨ, ਡਿਵੀਜ਼ਨ ਮੈਪ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਗੱਲਬਾਤ ਕਰਦੇ ਕਾਂਗਰਸ ਦੇ ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ ਮਾਨ ਨਾਲ ਕਾਂਗਰਸ ਬਲਾਕ ਪ੍ਰਧਾਨ ਦੀਪਕ ਸ਼ਰਮਾ ਤੇ ਹੋਰ ਕਾਂਗਰਸੀ ਆਗੂ | ਤਸਵੀਰ: ਰਣਧੀਰ ਸਿੰਘ ਮਹੋਲੀ <br/> 29-04-2026
ਅਹਿਮਦਗੜ੍ਹ, 28 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਸੂਬੇ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਸੱਤਾਧਾਰੀ ਵਲੋਂ ਵੋਟਰ ਸੂਚੀਆਂ ਅਤੇ ਨਵੀਂ ਵਾਰਡਬੰਦੀ ਕਰਨ ਉਪਰੰਤ ਵੀ ਆਏ ਦਿਨ ਕੀਤੇ ਜਾ ਰਹੇ ਫੇਰਬਦਲ ਦੇ ਦੋਸ਼ ਲਗਾਉਂਦਿਆਂ ਵੱਖ-ਵੱਖ ਪਾਰਟੀਆਂ ਤੋਂ ਇਲਾਵਾ ਹੋਰ ਵੀ ਚੋਣ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਵਲੋਂ ਪ੍ਰਸ਼ਾਸਨ ਅਧਿਕਾਰੀਆਂ ਕੋਲ ਜਾ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ | ਇਸ ਕੜੀ ਤਹਿਤ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ ਮਾਨ ਦੀ ਅਗਵਾਈ ਵਿਚ ਕਾਂਗਰਸ ਬਲਾਕ ਪ੍ਰਧਾਨ ਦੀਪਕ ਸ਼ਰਮਾ ਅਤੇ ਹੋਰਨਾਂ ਕਾਂਗਰਸੀ ਉਮੀਦਵਾਰਾਂ ਵਲੋਂ ਐਸ.ਡੀ.ਐਮ ਹਰਬੰਸ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਨਗਰ ਕੌਂਸਲ ਚੋਣਾਂ ਦੀ ਗਜ਼ਟ ਨੋਟੀਫ਼ਿਕੇਸ਼ਨ, ਡਿਵੀਜ਼ਨ ਮੈਪ ਅਤੇ ਵੋਟਰ ਲਿਸਟਾ ਤੇ ਇਤਰਾਜ਼ ਲਗਾਏ ਗਏ ਅਤੇ ਇਨ੍ਹਾਂ ਦੀ ਤੁਰੰਤ ਦਰੁਸਤੀ ਕਰਨ ਬਾਰੇ ਚਰਚਾ ਕੀਤੀ ਗਈ | ਐਸ ਡੀ ਐਮ ਵਲੋਂ ਸਬੰਧਿਤ ਵਾਰਡਾਂ ਦੇ ਬੀ ਐਲ ਓ ਨੂੰ ਬੁਲਾਇਆ ਗਿਆ ਅਤੇ ਲਿਸਟਾਂ ਤੇ ਹਾਜ਼ਰੀਨ ਵਲੋਂ ਲਗਾਏ ਇਤਰਾਜ਼ ਨੂੰ ਦੂਰ ਕਰਨ ਦੀ ਹਦਾਇਤ ਕੀਤੀ | ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਹਰ ਉਮੀਦਵਾਰ ਅਤੇ ਵਰਕਰ ਦਾ ਡਟ ਕੇ ਸਾਥ ਦਿੰਦੇ ਹੋਏ ਵੋਟਰ ਲਿਸਟਾਂ ਸਮੇਤ ਕਿਸੇ ਵੀ ਤਰਾਂ ਦੀਆਂ ਚੋਣਾਵੀ ਤਰੁੱਟੀਆਂ ਨੂੰ ਦੂਰ ਕਰਵਾਉਣਗੇ | ਇਸ ਮੌਕੇ 'ਤੇ ਈ ਓ ਦਰਸ਼ਨ ਵਧਵਾ, ਦੀਪਕ ਸ਼ਰਮਾ, ਸਾਜਿਦ ਖਾਨ, ਸੰਦੀਪ ਬੱਧਣ, ਜਰਨੈਲ ਵਿਕੀ, ਮੁਨੀਸ਼ ਸਿੰਗਲਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸ ਵਲੋਂ ਨਿਯੁਕਤ ਕੀਤੇ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਸ਼ੁਕਲਾ ਨੇ ਬੂਥ ਪੱਧਰ ਤੱਕ ਕਾਂਗਰਸੀਆਂ ਨੰੂ ਕੀਤਾ ਲਾਮਬੰਦ... ਅਗਲੀ ਖ਼ਬਰ ਲਹਿਲ ਕਲਾਂ ਪਿੰਡ ਨੂੰ ਐਮ.ਪੀ. ਕੋਟੇ ਨਾਲ ਬਣੀ ਪਾਣੀ ਦੀ ਸਪਰਿੰਗਕਿਲਰ ਟੈਂਕੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।