28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਾਂਗਰਸ ਵਲੋਂ ਨਿਯੁਕਤ ਕੀਤੇ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਸ਼ੁਕਲਾ ਨੇ ਬੂਥ ਪੱਧਰ ਤੱਕ ਕਾਂਗਰਸੀਆਂ ਨੰੂ ਕੀਤਾ ਲਾਮਬੰਦ <br/>

ਅਰਵਿੰਦ ਸ਼ੁਕਲਾ ਨੰੂ ਸਨਮਾਨਿਤ ਕਰਦੇ ਹੋਏ ਨੱਥੂ ਲਾਲ ਢੀਂਗਰਾ ਕੌਂਸਲਰ, ਬਲਾਕ ਪ੍ਰਧਾਨ ਰੌਕੀ ਬਾਂਸਲ ਸਮੇਤ ਹੋਰ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 29-04-2026
ਸੰਗਰੂਰ, 28 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ਼ ਸ੍ਰੀ ਭੁਪੇਸ਼ ਬਘੇਲ ਵੱਲੋਂ ਤਿੰਨ ਵਿਧਾਨ ਸਭਾ ਹਲ਼ਕਿਆ ਦੇ ਨਿਯੁਕਤ ਕੀਤੇ ਅਬਜ਼ਰਵਰ ਅਰਵਿੰਦ ਸ਼ੁਕਲਾ ਵੱਲੋਂ ਵਾਰਡ ਨੰ: 12 ਅਤੇ ਅੰਤਰਗਤ ਆਉਂਦੇ ਬੂਥ ਨੰ: 32, 33,34 ਅਤੇ 35 ਦੇ ਸਰਗਰਮ ਕਾਂਗਰਸ ਆਗੂਆਂ ਨਾਲ ਮੁਲਾਕਾਤ ਕੀਤੀ | ਕੌਂਸਲਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਨੱਥੂ ਲਾਲ ਢੀਂਗਰਾ ਦੀ ਰਹਿਨੁਮਾਈ ਹੇਠ ਹੋਈ ਇਸ ਮੀਟਿੰਗ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਅਤੇ ਕੌਂਸਲਰ ਹਿਮਾਂਸ਼ੂ ਗਾਬਾ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ | ਅਰਵਿੰਦ ਸ਼ੁਕਲਾ ਨੇ ਆਪਣੇ ਸੰਬੋਧਨ ਵਿੱਚ ਵੋਟਰ ਸੂਚੀਆਂ ਦਾ ਪੰਨਾ ਪ੍ਰਮੁੱਖ ਨਿਯੁਕਤ ਕਰਨ ਦੀ ਤਾਕੀਦ ਕਰਦਿਆ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਨੰੂ ਕਾਂਗਰਸ ਪਾਰਟੀ ਸੁਚੇਤ ਹੋ ਕੇ ਲੜਨ | ਉਨ੍ਹਾਂ ਕਿਹਾ ਕਿ ਹਰ ਵੋਟਰ ਸੂਚੀ ਦਾ ਪੰਨਾ ਪ੍ਰਮੁੱਖ ਬਣਾਏ ਜਾਣ ਦਾ ਮੰਤਵ ਵੀ ਇਹ ਹੈ ਕਿ ਹਰ ਵੋਟ ਉੱਤੇ ਪਹਿਰਾ ਦਿੱਤਾ ਜਾਵੇ | ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਮੁਹਿੰਮ ਪ੍ਰਤੀ ਵੀ ਜਾਗਰੂਕ ਕਰਦਿਆ ਅਰਵਿੰਦ ਸ਼ੁਕਲਾ ਨੇ ਕਿਹਾ ਕਿ ਜੇ ਤੁਹਾਡੇ ਬੂਥ ਨਾਲ ਸੰਬੰਧਤ ਕੋਈ ਲੜਕੀ ਵਿਆਹੀ ਗਈ ਤਾਂ ਉਸ ਸੰਬੰਧੀ ਆਪਣੇ ਬੂਥ ਦੇ ਬੀ.ਐਲ.ਓ. ਨਾਲ ਸੰਪਰਕ ਕਰੋ | ਬਲਾਕ ਪ੍ਰਧਾਨ ਰੌਕੀ ਬਾਂਸਲ ਨੇ ਵਰਕਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਵਰਕਰ ਇੱਕਜੁੱਟ ਹੋ ਕੇ ਵਿਧਾਨ ਸਭਾ ਚੋਣਾ ਦੀ ਤਿਆਰੀ ਕਰਨ | ਉਨ੍ਹਾਂ ਆਸ ਜਤਾਈ ਕਿ ਸੰਗਰੂਰ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸ੍ਰੀ ਵਿਜੈਇੰਦਰ ਸਿੰਗਲਾ ਰਿਕਾਰਡ ਤੋੜ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ | ਕੌਂਸਲਰ ਨੱਥੂ ਲਾਲ ਢੀਂਗਰਾ ਨੇ ਸ੍ਰੀ ਅਰਵਿੰਦ ਸ਼ੁਕਲਾ ਤੇ ਰੌਕੀ ਬਾਂਸਲ ਨੰੂ ਵਿਸ਼ਵਾਸ ਦਿਵਾਇਆ ਕਿ ਵਾਰਡ ਨੰ: 12 ਤੋਂ ਕਾਂਗਰਸ ਉਮੀਦਵਾਰ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਓਮ ਪ੍ਰਕਾਸ਼ ਬਿੱਟੂ, ਅਮਿਤ ਠਾਕੂਰ, ਨੰਦ ਲਾਲ ਹੰਸ, ਪ੍ਰੋਫੈਸਰ ਦਵਿੰਦਰ, ਪੰਡਿਤ ਬਲਦੇਵ ਰਾਜ, ਵਿਪਨ ਕੁਮਾਰ, ਫ਼ਕੀਰ ਚੰਦ, ਦੀਨ ਦਿਆਲ ਪੱਪੂ, ਰਾਜੇਸ਼ ਢੀਂਗਰਾ, ਨੀਰਜ਼ ਢੀਂਗਰਾ, ਮਾਸਟਰ ਕਰਨੈਲ ਸਿੰਘ, ਦਵਿੰਦਰ ਬੱਬੂ, ਰਾਜੂ ਮੋਹਨ ਜਨਰਲ ਸਟੋਰ ਵਾਲੇ, ਹਿਮਾਂਸ਼ੂ ਵਿੱਕੀ, ਪਿ੍ੰਸ ਸ਼ਰਮਾ, ਨਿੱਕਾ ਹਾਂਸ, ਅਸ਼ੋਕ ਢੀਂਗਰਾ, ਗੁਰਮੀਤ ਸਿੰਘ, ਸ਼ਹਿਜਾਦ ਅਲੀ ਮੌਜੂਦ ਸਨ |

ਪਿਛਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਦੇ ਗਜ਼ਟ ਨੋਟੀਫ਼ਿਕੇਸ਼ਨ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਮਾਨ ਵਲੋਂ ਐੱਸ.ਡੀ.ਐੱਮ. ਨਾਲ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।