ਮਲੇਰਕੋਟਲਾ, 29 ਅਪ੍ਰੈਲ (ਜੈਨ, ਸਰੋਦ)-ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਓਪਨ ਡਿਸਟਿ੍ਕਟ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ 15 ਸਾਲ ਅਤੇ ਅੰਡਰ 17 ਸਾਲ ਮੁੰਡੇ ਅਤੇ ਕੁੜੀਆਂ ਦੇ ਮੁਕਾਬਲਿਆਂ ਦਾ ਆਯੋਜਨ ਸਥਾਨਕ ਜ਼ਾਕਿਰ ਹੁਸੈਨ ਸਟੇਡੀਅਮ ਦੇ ਬੈਡਮਿੰਟਨ ਹਾਲ ਵਿੱਚ ਕੀਤਾ ਗਿਆ | ਜਿਸ ਵਿੱਚ 250 ਤੋਂ ਵੱਧ ਮੁੰਡੇ ਕੁੜੀਆਂ ਨੇ ਭਾਗ ਲਿਆ | ਇਹਨਾਂ ਮੁਕਾਬਲਿਆਂ ਦਾ ਉਦਘਾਟਨ ਲਲਿਤ ਛਾਬੜਾ ਨੇ ਰੀਬਨ ਕੱਟ ਕੇ ਕੀਤਾ | ਰਮੇਸ਼ ਜੈਨ ਦੀ ਪ੍ਰਧਾਨਗੀ ਵਿੱਚ ਹੋਏ ਇਸ ਆਯੋਜਨ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਪ੍ਰਮੋਦ ਜੈਨ ਮਲੇਰਕੋਟਲਾ ਕਲੱਬ ਦੇ ਸਕੱਤਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਜੀਵ ਸੂਦ ਪਧਾਰੇ | ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਿਤੇਸ਼ ਜੈਨ ਅਤੇ ਜਨਰਲ ਸਕੱਤਰ ਆਸ਼ੀਸ਼ ਗੋਇਲ ਨੇ ਦੱਸਿਆ ਕਿ ਇਹ ਮੁਕਾਬਲੇ ਦੋ ਦਿਨਾਂ ਤੱਕ ਜਾਰੀ ਰਹਿਣਗੇ ਅਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਲੇਰਕੋਟਲਾ ਨੂੰ ਬੈਡਮਿੰਟਨ ਦੀ ਨਰਸਰੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਰਹੇਗਾ | ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਵਿੱਚ ਸਟੇਟ ਐਵਾਰਡੀ ਮੈਡਮ ਸ਼ਕੂਰਾਂ, ਅਬਦੁੱਲਾ ਜਮੀਲ, ਰਾਜਨ ਸਿੰਗਲਾ, ਤਰੁਣ ਕਿੰਗਰ, ਨਿਤਿਨ ਬਾਂਸਲ, ਨਵੀਨ ਜਿੰਦਲ ਅਤੇ ਮੁਹੰਮਦ ਸਲੀਮ ਨੇ ਸਹਿਯੋਗ ਕੀਤਾ | ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਰਸ਼ਪਿੰਦਰ ਪਾਲ ਸਿੰਘ ਇੰਚਾਰਜ ਪਨਗਰੇਨ ਮਲੇਰਕੋਟਲਾ, ਐਡਵੋਕੇਟ ਪੀਊਸ਼ ਜੈਨ, ਨਿਤਿਨ ਜੈਨ, ਹੈਪੀ ਗਰਗ, ਸਾਹਿਲ, ਰਾਜ ਸਿੰਗਲਾ ਅਤੇ ਅਮਨ ਨੇ ਹਾਜ਼ਰੀ ਲਗਾਈ |