ਸੰਗਰੂਰ, 29 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਜਨਮ ਦਿਨ ਸਨਮਾਨ ਸਮਾਰੋਹ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ | ਉਨ੍ਹਾਂ ਦੇ ਨਾਲ ਜਗਨ ਨਾਥ ਗੋਇਲ ਸਰਪ੍ਰਸਤ, ਸੁਪਰ ਸਿਟੀਜ਼ਨ ਬਨਾਰਸੀ ਦਾਸ ਗੁਪਤਾ ਅਤੇ ਜੀਤ ਸਿੰਘ ਢੀਂਡਸਾ ਸਰਪ੍ਰਸਤ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ | ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂ ਰਾਜ ਕੁਮਾਰ ਅਰੋੜਾ ਦੇ ਸਟੇਜ ਦੌਰਾਨ ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ ਨੇ ਸਵਾਗਤੀ ਸ਼ਬਦ ਕਹੇ ਅਤੇ ਦੱਸਿਆ ਕਿ ਉਨ੍ਹਾਂ ਦੀ ਛੇਵੀਂ ਪੁਸਤਕ ਇਨਸਾਨੀਅਤ ਦੇ ਫ਼ਰਿਸ਼ਤੇ ਤਿਆਰ ਹੋ ਚੁੱਕੀ ਹੈ ਜਿਸ ਦਾ ਲੋਕ ਅਰਪਣ ਮੰਦਿਰ ਸ਼੍ਰੀ ਮਾਤਾ ਰਾਜੇਸ਼ਵਰੀ, ਨਾਭਾ ਗੇਟ ਸੰਗਰੂਰ ਵਿਖੇ 4 ਮਈ ਨੂੰ ਹੋ ਰਿਹਾ ਹੈ | ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ, ਪਾਲੀ ਰਾਮ ਬਾਂਸਲ ਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਸ਼ਕਤੀ ਮਿੱਤਲ ਖ਼ਜ਼ਾਨਚੀ, ਪੇ੍ਰਮ ਚੰਦ ਗਰਗ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਬਾਂਸਲ, ਬਲਦੇਵ ਕਿ੍ਸ਼ਨ ਗੁਪਤਾ, ਰਾਕੇਸ਼ ਕੁਮਾਰ ਅਕੋਈ, ਬਾਲ ਕਿ੍ਸ਼ਨ, ਕੁਲਵੰਤ ਸਿੰਘ ਅਕੋਈ, ਹਰੀ ਦਾਸ ਸ਼ਰਮਾ ਅਤੇ ਜਨਮ ਦਿਨ ਵਾਲੇ ਮੈਂਬਰਾਂ ਕੇਵਲ ਸਿੰਘ ਜਲਾਨ, ਰਾਮ ਲਾਲ ਪਾਂਧੀ, ਸੁਭਾਸ਼ ਕਪੂਰ, ਅਮਰਜੀਤ ਸਿੰਘ, ਚੰਦਰ ਪ੍ਰਕਾਸ਼, ਗੋਬਿੰਦਰ ਸਿੰਘ ਜੱਸਲ, ਜਰਨੈਲ ਸਿੰਘ ਲੁਬਾਣਾ, ਹਰਬੰਸ ਸਿੰਘ ਇੰਸਪੈਕਟਰ, ਸੁਰਜੀਤ ਸਿੰਘ ਈ ਓ, ਅਸ਼ੋਕ ਬਾਂਸਲ, ਅਸ਼ੋਕ ਵਰਮਾ, ਨਿਰਮਲ ਸਿੰਘ, ਮੋਹਨ ਪ੍ਰਕਾਸ਼, ਜਸਮੇਰ ਸਿੰਘ, ਰਾਕੇਸ਼ ਸ਼ਰਮਾ, ਭੋਜ ਰਾਜ ਗੋਇਲ, ਵਿਪਨ ਕੁਮਾਰ ਜਿੰਦਲ ਆਦਿ ਨੂੰ ਪ੍ਰਧਾਨਗੀ ਜੀ ਨਾਲ ਜੀਤ ਸਿੰਘ ਢੀਂਡਸਾ, ਜਗਨ ਨਾਥ ਗੋਇਲ, ਸੁਰਿੰਦਰ ਪਾਲ ਸਿੰਘ ਸਿਦਕੀ, ਏ ਪੀ ਸਿੰਘ ਬਾਬਾ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਨਰਾਤਾ ਰਾਮ ਸਿੰਗਲਾ, ਰਾਜਬੀਰ ਸਿੰਘ ਸਿਬੀਆ, ਡਾ ਸੁਰਿੰਦਰ ਸਿੰਗਲਾ, ਜਸਵੰਤ ਸਿੰਘ ਪਾਹਵਾ, ਸਤਪਾਲ ਸਿੰਘ,ਹਰਬੰਸ ਲਾਲ ਜਿੰਦਲ ਆਦਿ ਨੇ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਇਸਤਰੀ ਮੈਂਬਰਾਂ ਡਾ ਸੁਨੀਤਾ ਕੌਸ਼ਲ, ਕਮਲੇਸ਼ ਮੰਗਲਾ, ਊਸ਼ਾ ਰਾਣੀ ਸਕਸੈਨਾ, ਸੁਰਿੰਦਰ ਕੌਰ, ਮਹਿੰਦਰ ਕੌਰ, ਵਿਜੈ ਸ਼ਕਤੀ, ਲਕਸ਼ਮੀ ਗਰਗ, ਸਤਨਾਮ ਕੌਰ, ਰੇਖਾ ਗੋਇਲ ਆਦਿ ਨੂੰ ਚੰਚਲ ਗਰਗ, ਜੋਗਿੰਦਰ ਕੌਰ, ਲਾਭ ਕੌਰ, ਕੁਲਦੀਪ ਕੌਰ, ਦਰਸ਼ਨਾਂ, ਕਿਰਨ ਭੱਲਾ ਅਤੇ ਹੋਰਾਂ ਨੇ ਸਨਮਾਨਿਤ ਕੀਤਾ | ਸੰਸਥਾ ਦੇ ਬਣੇ ਨਵੇਂ ਮੈਂਬਰਾਂ ਬਹਾਦਰ ਸਿੰਘ ਰਾਓ, ਹਰਬੰਸ ਸਿੰਘ , ਪਵਨ ਕੁਮਾਰ ਸ਼ਰਮਾ, ਪਾਲੀ ਰਾਮ ਬਾਂਸਲ, ਜੌਹਰੀ ਰਾਮ ਜਿੰਦਲ, ਸਤਨਾਮ ਸਿੰਘ ਦਮਦਮੀ, ਰਾਜਿੰਦਰ ਸਿੰਘ ਚੰਗਾਲ, ਕਰਮ ਸਿੰਘ ਨਮੋਲ, ਮਲਕੀਤ ਸਿੰਘ ਸੱਗੂ, ਰਣਜੀਤ ਸਿੰਘ, ਵਿਪਨ ਕੁਮਾਰ ਜਿੰਦਲ, ਵਰਿੰਦਰ ਸਿੰਘ, ਸ਼ਾਮ ਲਾਲ ਅਤੇ ਸ਼੍ਰੀਮਤੀ ਨੀਲਮ ਸਿੰਗਲਾ ਨੂੰ ਬੈਜ ਲਾਲ ਕੇ ਸੰਸਥਾ ਵਿੱਚ ਸ਼ਾਮਲ ਕੀਤਾ ਗਿਆ |