22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਾਹਿਤ ਸਭਾ ਵਲੋਂ ਲੋਕ ਗਾਇਕ ਪਾਲੀ ਦੇਤਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 01-05-2026
ਧੂਰੀ, 30 ਅਪ੍ਰੈਲ (ਸੰਜੇ ਲਹਿਰੀ)-ਸਥਾਨਕ ਪੰਜਾਬੀ ਸਾਹਿਤ ਸਭਾ ਦੀ ਵਿਸ਼ੇਸ਼ ਸ਼ੋਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੋਕ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਤਰਫ਼ੋਂ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ ਕਿ ਉਹ ਵਿੱਛੜੀ ਰੂਹ ਨੂੰ ਸ਼ਾਂਤੀ, ਆਪਣੇ ਚਰਨਾਂ ਵਿੱਚ ਨਿਵਾਸ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ | ਸਭਾ ਦੇ ਮੁੱਖ ਸਲਾਹਕਾਰ ਗੁਰਦਿਆਲ ਨਿਰਮਾਣ ਧੂਰੀ ਦੇ ਦੱਸਣ ਅਨੁਸਾਰ ਕੁੱਝ ਸਾਲ ਪਹਿਲਾਂ ਕਰੋਨਾ ਕਾਲ ਸਮੇਂ ਪਾਲੀ ਦੀ ਜੀਵਨ ਸਾਥਣ ਵੀ ਸਦੀਵੀ ਵਿਛੋੜਾ ਦੇ ਗਏ ਸਨ | ਹੁਣ 35 ਸਾਲਾ ਇਕਲੌਤੇ ਪੁੱਤਰ ਦਾ ਅਚਾਨਕ ਤੁਰ ਜਾਣਾ ਬੇਹੱਦ ਦੁਖਦਾਈ ਹੈ | ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸੰਜੇ ਲਹਿਰੀ, ਜਗਦੇਵ ਸ਼ਰਮਾ, ਚਰਨਜੀਤ ਮੀਮਸਾ, ਗੁਰਮੀਤ ਸਿੰਘ ਸੋਹੀ, ਪਰਮਜੀਤ ਸਿੰਘ ਸੰਧੂ, ਅਜਾਇਬ ਸਿੰਘ ਕੋਮਲ, ਜਗਤਾਰ ਸਿੰਘ ਸਿੱਧੂ ਅਤੇ ਬਲਜੀਤ ਸਿੰਘ ਬਾਂਸਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਡਾਂਸ ਦਿਵਸ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਐੱਸ.ਬੀ.ਆਈ. ਬੈਂਕ ਅੱਗੇ ਧਰਨਾ, ਅਦਾਇਗੀਆਂ ਵਿਚ ਦੇਰੀ ਕਾਰਨ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।