22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

99 ਪ੍ਰਤੀਸ਼ਤ ਵਿਦਿਆਰਥੀਆਂ ਨੰੂ ਨਹੀਂ ਪਤਾ ਕਿ ਸੰਗਰੂਰ ਵਿਚ ਚੱਲ ਰਿਹੈ ਅਜਾਇਬ ਘਰ <br/>

ਅਜਾਇਬ ਘਰ ਦਾ ਬਾਹਰੀ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 01-05-2026
ਸੰਗਰੂਰ, 30 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਇਤਿਹਾਸਕ ਬਨਾਸਰ ਬਾਗ ਸਥਿਤ ਅਜਾਇਬ ਘਰ ਦੇ ਨਵੀਨੀਕਰਨ ਦਾ 9 ਅਪੈ੍ਰਲ ਨੰੂ ਮੁੜ ਉਦਘਾਟਨ ਹੋਇਆ ਪਰ ਹੁਣ ਤੱਕ ਇਨ੍ਹਾਂ 22 ਦਿਨਾਂ ਦੌਰਾਨ ਇੱਥੇ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ 200 ਨੰੂ ਵੀ ਪਾਰ ਨਹੀਂ ਹੋ ਸਕੀ | ਸਾਢੇ 4 ਸਾਲ ਪਹਿਲਾਂ ਇਸ ਅਜਾਇਬ ਘਰ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਦਾ ਉਦਘਾਟਨ ਕੀਤਾ ਸੀ | ਉਦਘਾਟਨ ਹੋਣ ਤੋਂ ਬਾਅਦ ਇਹ ਅਜਾਇਬ ਘਰ ਬੰਦ ਕਰ ਦਿੱਤਾ ਗਿਆ | ਕਿਹਾ ਇਹ ਗਿਆ ਕਿ ਅਜੇ ਇਸ ਦਾ ਕੰਮ ਅਧੂਰਾ ਹੈ | ਸਾਢੇ 4 ਸਾਲ ਵਿੱਚ ਅਧੂਰੇ ਕੰਮ ਨੰੂ ਮੁਕੰਮਲ ਕਰਨ ਮਗਰੋਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ 9 ਅਪ੍ਰੈਲ ਨੰੂ ਇਸ ਦਾ ਮੁੜ ਉਦਘਾਟਨ ਕੀਤਾ | ਉਦਘਾਟਨ ਸਮੇਂ ਸਥਾਨਕ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਮੰਚ ਉੱਤੋਂ ਦੱਸਿਆ ਗਿਆ ਕਿ ਇਸ ਅਜਾਇਬ ਘਰ ਦੇ ਮੁੜ ਸ਼ੁਰੂ ਹੋ ਜਾਣ ਨਾਲ ਲੋਕਾਂ ਨੰੂ ਜੀਂਦ ਰਿਆਸਤ ਦੇ ਇਤਿਹਾਸ ਦਾ ਪਤਾ ਚਲ ਸਕੇਗਾ | ਉਦਘਾਟਨ ਦੇ ਪਹਿਲੇ ਦਿਨ ਆਏ ਮਹਿਮਾਨਾਂ ਦੀ ਗਿਣਤੀ ਜੋੜ ਕੇ ਅੱਜ ਤੱਕ ਆਏ ਦਰਸ਼ਕਾਂ ਸਮੇਤ ਇਹ ਗਿਣਤੀ 2 ਸੌ ਨੰੂ ਵੀ ਨਹੀਂ ਟੱਪ ਸਕੀ | ਜ਼ਿਲ੍ਹਾ ਸੰਗਰੂਰ ਦੇ 99 ਪ੍ਰਤੀਸ਼ਤ ਵਿਦਿਆਰਥੀਆਂ ਨੰੂ ਇਹੋ ਨਹੀਂ ਪਤਾ ਕਿ ਸੰਗਰੂਰ ਵਿੱਚ ਬੰਦ ਪਿਆ ਅਜਾਇਬ ਘਰ ਚਾਲੂ ਹੋ ਗਿਆ ਹੈ | ਵਿਭਾਗ ਵੱਲੋਂ ਸਕੂਲਾਂ ਨੰੂ ਸੂਚਨਾ ਨਾ ਮਿਲਣ ਕਾਰਨ ਵਿਦਿਆਰਥੀ ਇਸ ਇਤਿਹਾਸਕ ਅਜਾਇਬ ਘਰ ਤੋਂ ਅਨਜਾਣ ਬਣੇ ਹੋਏ ਹਨ | ਵੱਡੀ ਗਿਣਤੀ ਵਿੱਚ ਆਮ ਲੋਕਾਂ ਨੰੂ ਵੀ ਇਸ ਅਜਾਇਬ ਘਰ ਦੇ ਮੁੜ ਚਾਲੂ ਹੋਣ ਦੀ ਜਾਣਕਾਰੀ ਨਹੀਂ | ਸਮਾਜ ਸੇਵਕ ਜਤਿੰਦਰ ਕਾਲੜਾ ਅਤੇ ਕਮਲ ਆਨੰਦ ਐਡਵੋਕੇਟ ਨੇ ਕਿਹਾ ਹੈ ਕਿ ਸੰਬੰਧਤ ਵਿਭਾਗ ਨੰੂ ਇਸ ਅਜਾਇਬ ਘਰ ਦੇ ਮੁੜ ਚਾਲੂ ਹੋਣ ਬਾਰੇ ਪ੍ਰਚਾਰ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਇਸ ਪ੍ਰਤੀ ਦਿਲਚਸਪਤੀ ਪੈਦਾ ਹੋ ਸਕੇ | ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਜਾਇਬ ਘਰ ਵਿੱਚ ਦਾਖ਼ਲਾ ਲੈਣ ਲਈ ਵਿਭਾਗੀ ਫ਼ੀਸ ਦੀਆਂ ਰਸੀਦ ਬੁੱਕਾਂ ਵੀ ਨਹੀਂ ਛਪੀਆਂ | ਇਸ ਤੋਂ ਸਰਕਾਰ ਦੇ ਅਵੇਸ਼ਲੇਪਣ ਦਾ ਪਤਾ ਚੱਲਦਾ ਹੈ |

ਪਿਛਲੀ ਖ਼ਬਰ ਪਿਛਲੇ ਸਾਲ ਮੁਕਾਬਲੇ ਅੰਦਾਜਨ 8 ਫ਼ੀਸਦੀ ਕਣਕ ਦਾ ਝਾੜ ਘਟਿਆ ਅਗਲੀ ਖ਼ਬਰ ਆਵਾਰਾ ਕੁੱਤੇ ਕਾਰਨ ਹਾਦਸਾਗ੍ਰਸਤ ਸਕੂਟਰੀ ਦੇ ਜ਼ਖਮੀ ਚਾਲਕ ਨੂੰ ਮਿਲਿਆ 2 ਲੱਖ ਰੁਪਏ ਦਾ ਮੁਆਵਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।