ਸੰਗਰੂਰ, 30 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸਥਾਨਕ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਵਿਖੇ ਪ੍ਰਬੰਧਕੀ ਕਮੇਟੀ ਅਤੇ ਸੇਵਾ ਦਲ ਵੱਲੋਂ 12ਵਾਂ ਖ਼ੂਨਦਾਨ ਕੈਂਪ ਸਿਹਤ ਵਿਭਾਗ ਸਹਿਯੋਗ ਨਾਲ ਇੰਦਰਪਾਲ ਸਿੰਘ ਸਿਬੀਆ, ਸੰਦੀਪ ਦਾਨੀਆ, ਬਲਜਿੰਦਰ ਖੰਗੂੜਾ, ਹਰੀਸ਼ ਅਰੋੜਾ, ਬਲਜਿੰਦਰ ਸ਼ਰਮਾ, ਸੰਜੀਵ ਕੁਮਾਰ ਟੋਨੀ, ਪੰਕਜ ਥਰੇਜਾ, ਅੰਕੁਰ ਸਿੰਗਲਾ, ਪੰਕਜ ਥਰੇਜਾ, ਅਨਿਲ ਸਿੰਗਲਾ, ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ,ਭੁਪਿੰਦਰ ਕੁਮਾਰ ਬੰਟੀ, ਪਵਨ ਕੁਮਾਰ, ਵਿਜੈ ਕਾਂਤ (ਵਰਮਾ), ਅਕਸ਼ੈ ਸਿੰਗਲਾ, ਮਲਕੀਤ ਸਿੰਘ ਸੈਣੀ, ਬਲਵਿੰਦਰ ਮੁੰਦਰੀ, ਕਾਂਤ ਸ਼ਰਮਾ ਦੀ ਦੇਖਰੇਖ ਵਿੱਚ ਲਾਇਆ ਗਿਆ | ਇਸ ਮੌਕੇ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਸਾਬਕਾ ਪ੍ਰਧਾਨ ਨਗਰ ਕੌਂਸਲ ਇਕਬਾਲਜੀਤ ਸਿੰਘ ਪੂਨੀਆ, ਪਰਮਿੰਦਰ ਸਿੰਘ ਢੀਂਡਸਾ ਦੇ ਮਾਤਾ ਹਰਜੀਤ ਕੌਰ, ਐਮਸੀ ਪਿੰਕੀ ਚਿੰਦ ਤੋ ਇਲਾਵਾ ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ, ਜਨਰਲ ਸਕੱਤਰ ਤਰਸੇਮ ਕਾਲੜਾ, ਨੰਦ ਲਾਲ ਗਾਂਧੀ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਜਨਰਲ ਸਕੱਤਰ ਕੰਵਲਜੀਤ ਸਿੰਘ, ਆਰਗੇਨਾਈਜ਼ੇਸ਼ਨ ਰਾਜ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਐਡਵੋਕੇਟ ਸੁਭਾਸ਼ ਬਾਂਸਲ, ਉੱਘੇ ਸਮਾਜ ਸੇਵੀ ਵਿਜੈ ਸਿੰਗਲਾ, ਪ੍ਰਾਚੀਨ ਹਨੂੰਮਾਨ ਮੰਦਰ ਦੇ ਸੰਚਾਲਕ ਪੰਕਜ ਬਾਵਾ, ਸ੍ਰੀ ਬ੍ਰਾਹਮਣ ਸਭਾ ਦੇ ਆਗੂ ਪ੍ਰੀਤ ਸ਼ਰਮਾ ਸੋਨਾ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਗੋਬਿੰਦਰ ਸ਼ਰਮਾ, ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਦੇ ਚੇਲੇ ਚੰਦਰਮੁਖੀ ਮਹੰਤ. ਉੱਘੇ ਭਜਨ ਗਾਇਕ ਵਿਸ਼ਵਜੀਤ ਕਾਲਾ, ਭਾਜਪਾ ਦੇ ਪ੍ਰਧਾਨ ਰੋਮੀ ਗੋਇਲ ਅਤੇ ਹੈਪੀ ਗੋਇਲ, ਸਮਾਜ ਸੇਵਿਕਾ ਨੇਹਾ ਗਰੋਵਰ, ਰਿਪੂਦਮਨ ਸ਼ਰਮਾ, ਪ੍ਰੋ. ਅਰੁਣ ਸਰਾਓ, ਪੰਜਾਬ ਡੀਜੇ ਲਾਈਟ ਸਾੳਾੂਡ ਵੈੱਲਫੇਅਰ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਕਾਲਾ, ਵਿਸ਼ੇਸ਼ ਸਹਿਯੋਗੀ ਕਮਲ ਸੱਚਦੇਵਾ ਆਦਿ ਵੱਲੋਂ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ |