ਮਲੇਰਕੋਟਲਾ, 30 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-'ਵਿਰਾਸਤੀ ਜਗਤ' ਦੇ ਅੰਦਰ ਕਵੀਸ਼ਰੀ ਕਲਾ ਨੂੰ ਰੂਪਮਾਨ ਕਰ ਕੇ ਨਵੇਂ ਦਿਸਹੱਦੇ ਪੈਦਾ ਕਰਨ ਵਾਲੇ ਪੰਜਾਬ ਦੇ ਪ੍ਰਸਿੱਧ ਪੰਥਕ ਕਵੀਸ਼ਰ ਤੇ ਲਿਖਾਰੀ ਪ੍ਰੀਤ ਸਿੰਘ ਸੰਦਲ ਮਕਸੂਦੜਾ ਇਸ ਹੱਸਦੇ-ਵਸਦੇ ਸੰਸਾਰ ਨੂੰ ਛੱਡ ਕੇ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਵਿਛੋੜੇ ਨੇ ਕਲਾ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ | ਪ੍ਰੀਤ ਸਿੰਘ ਸੰਦਲ ਬੀਤੇ ਸਮੇਂ ਕਵੀਸ਼ਰੀ ਖੇਤਰ ਦੇ ਅੰਦਰ ਆਪਣੀਆਂ ਰਚਨਾਵਾਂ ਨਾਲ ਸਾਹਿਤ ਨੂੰ ਨਵੀਂ ਪੁੱਠ ਚਾੜ੍ਹ ਕੇ ਨੌਜਵਾਨੀ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਦੇ ਲਈ ਯਤਨਸ਼ੀਲ ਰਹੇ | ਉਨ੍ਹਾਂ ਨੇ ਲੰਬਾ ਸਮਾਂ ਪੰਜਾਬ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਅੰਦਰ ਕਵੀਸ਼ਰੀ ਅਖਾੜੇ ਲਗਾਉਣ ਤੋਂ ਇਲਾਵਾ ਅਣਮੁੱਲੇ ਸਹਿਤ ਦੀ ਰਚਨਾ ਕੀਤੀ | ਹਰ ਵਰ੍ਹੇ ਉਨ੍ਹਾਂ ਵੱਲੋਂ ਵਿਰਾਸਤ-ਏ-ਸਭਾ ਸਰੌਦ ਦੌਰਾਨ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ | ਪ੍ਰੀਤ ਸਿੰਘ ਸੰਦਲ ਦੇ ਦੇਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਐਮ.ਡੀ. ਜਥੇਦਾਰ ਹਰਬੰਸ ਸਿੰਘ ਚੌਂਦਾ, ਪੀਏ ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਕਵੀਸ਼ਰ ਕੁਲਦੀਪ ਸਿੰਘ ਚੱਠਾ, ਮੇਵਾ ਸਿੰਘ ਪਾਲੀਆ, ਕਵੀਸ਼ਰ ਕੁਲਵੰਤ ਸਿੰਘ ਮਾਣੂਕੇ, ਕਵੀਸ਼ਰ ਰਾਜ ਬਰਾੜ, ਕਵੀਸ਼ਰ ਇਕਬਾਲ ਸਿੰਘ ਫੇਰੂਕੇ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਰਣਧੀਰ ਸਿੰਘ ਧੀਰਾ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਕਵੀਸ਼ਰ ਗੁਰਜੀਤ ਸਿੰਘ ਮੰਡੇਰ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਜਗਦੇਵ ਸਿੰਘ ਮਕਸੂਦੜਾ, ਕਵੀਸ਼ਰ ਲਖਵੀਰ ਸਿੰਘ, ਅਮਨਿੰਦਰ ਸਿੰਘ ਸਰੌਦ ਕੈਨੇਡਾ, ਇਸਪ੍ਰੀਤ ਸਿੰਘ ਸਰੌਦ ਕੈਨੇਡਾ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਕਵੀਸ਼ਰ ਵਾਹਿਗੁਰੂ ਪਾਲ ਸਿੰਘ ਹਠੂਰ, ਗੁਰਿੰਦਰ ਸਿੰਘ ਕੈਨੇਡਾ, ਡਾਇਰੈਕਟਰ ਜਥੇਦਾਰ ਸੇਰ ਸਿੰਘ ਭੋਗੀਵਾਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਸਰਪੰਚ ਸਤਿੰਦਰ ਸਿੰਘ ਸੇਹਕੇ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਹਰਪ੍ਰੀਤ ਸਿੰਘ ਨਿੱਕਾ, ਕਵੀਸ਼ਰ ਜਗਤਾਰ ਸਿੰਘ ਧਾਦਰਾ, ਕਵੀਸ਼ਰ ਕਿ੍ਸ਼ਨ ਸਿੰਘ ਨਿਰਮਾਣ, ਨੇਤਰ ਸਿੰਘ ਬਾਵਾ, ਪ੍ਰਧਾਨ ਰਣਵੀਰ ਸਿੰਘ ਰੋੜੀਆਂ, ਜਥੇਦਾਰ ਅਮਰਜੀਤ ਸਿੰਘ, ਪ੍ਰਧਾਨ ਨਰਿੰਦਰ ਸਿੰਘ ਜੀਤਾ ਆਦਿ ਸ਼ਾਮਿਲ ਹਨ |