22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੱਗੜਪੁਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਜਥੇਬੰਦਕ ਸਕੱਤਰ ਨਿਯੁਕਤ <br/>

ਅਜੀਤ ਡੈਸਕ 01-05-2026
ਸੰਗਰੂਰ, 30 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)–ਸ਼ੋ੍ਰਮਣੀ ਅਕਾਲੀ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰ ਚਰਨਜੀਤ ਸਿੰਘ ਗੱਗੜਪੁਰ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਉੱਤੇ ਟਕਸਾਲੀ ਅਕਾਲੀ ਵਰਕਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ | ਧਰਮ ਯੁੱਧ ਮੋਰਚਾ 1982 ਤੋਂ ਅਤੇ ਖਾੜਕੂ ਸੰਘਰਸ਼ ਦੌਰਾਨ ਆਪਣਾ ਯੋਗਦਾਨ ਪਾਉਂਦੇ ਆ ਰਹੇ ਚਰਨਜੀਤ ਸਿੰਘ ਗੱਗੜਪੁਰ ਨੇ ਜਿੱਥੇ ਜੇਲ੍ਹਾਂ ਕੱਟੀਆਂ ਉੱਤੇ ਉਨ੍ਹਾਂ ਨੂੰ ਨਿਸ਼ਕਾਮ ਕੀਰਤਨੀਏ ਹੋਣ ਦਾ ਵੀ ਮਾਣ ਹਾਸਲ ਹੈ | ਉਨ੍ਹਾਂ ਦੀ ਨਿਯੁਕਤੀ ਦਾ ਵਰਕਿੰਗ ਕਮੇਟੀ ਮੈਂਬਰ ਹਰਮਿੰਦਰ ਸਿੰਘ, ਨਾਜਰ ਸਿੰਘ ਬਲਵਾੜ, ਸੁਖਵੀਰ ਸਿੰਘ ਮਹਿਲਾ ਚੌਂਕ, ਕਰਮਜੀਤ ਸਿੰਘ ਗੱਗੜਪੁਰ, ਤੇਜਾ ਸਿੰਘ ਮੰਗਵਾਲ, ਅਜੈਬ ਸਿੰਘ ਧਾਂਦਰਾ, ਸੁਰਿੰਦਰ ਸਿੰਘ ਸਕਰੌਦੀ, ਜਗਦੀਸ਼ ਸਿੰਘ, ਅਮਰਿੰਦਰ ਸਿੰਘ ਬਲਿਆਲ, ਕਾਕਾ ਸਿੰਘ ਨਾਗਰਾ, ਡਾ. ਹਰਪ੍ਰੀਤ ਸਿੰਘ ਲੱਲੀ, ਮਨਪ੍ਰੀਤ ਸਿੰਘ ਘਰਾਚੋਂ, ਬੇਅੰਤ ਸਿੰਘ ਬਲਵਾੜ ਕਲਾਂ, ਪਿ੍ਤਪਾਲ ਸਿੰਘ ਕਲੌਦੀ, ਨੰਬਰਦਾਰ ਹਰਵਿੰਦਰ ਸਿੰਘ ਖੁਰਾਣਾ, ਸਰਬਜੀਤ ਸਿੰਘ ਸਾਭੀ, ਬਚਿਤਰ ਸਿੰਘ, ਗੁਲਜ਼ਾਰ ਸਿੰਘ, ਕਰਨੈਲ ਸਿੰਘ, ਨਿਰਭੈ ਸਿੰਘ ਈਲਵਾਲ, ਨੰਬਰਦਾਰ ਰਘਵੀਰ ਸਿੰਘ ਰੂਪਾਹੇੜੀ, ਕਰਮਜੀਤ ਸਿੰਘ ਸਰਪੰਚ ਕੰਮੋਮਾਜਰਾ, ਕਮਲ ਤੁੰਗਾ, ਜਗਦੀਸ਼ ਸਿੰਘ ਕਨੋਈ, ਸੁਖਪਾਲ ਸਿੰਘ ਤੁੰਗਾ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਸਿੱਧ ਪੰਥਕ ਕਵੀਸ਼ਰ ਤੇ ਲੇਖਕ ਪ੍ਰੀਤ ਸਿੰਘ ਸੰਦਲ ਦੇ ਦਿਹਾਂਤ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ <br/> ਅਗਲੀ ਖ਼ਬਰ ਪਿਛਲੇ ਸਾਲ ਮੁਕਾਬਲੇ ਅੰਦਾਜਨ 8 ਫ਼ੀਸਦੀ ਕਣਕ ਦਾ ਝਾੜ ਘਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।