ਲਹਿਰਾਗਾਗਾ, 30 ਅਪ੍ਰੈਲ (ਅਸ਼ੋਕ ਗਰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਐਨ.ਐਮ.ਐਮ.ਐਸ ਪ੍ਰੀਖਿਆ ਵਿੱਚ ਸਫਲਤਾ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅੱਜ ਸਮੁੱਚੇ ਸਕੂਲ ਸਟਾਫ਼ ਨੇ ਇਸ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਕਿਰਨਦੀਪ ਬੰਗੇ ਨੇ ਦਸਿਆ ਹੈ ਕਿ ਇਸ ਸਫਲਤਾ ਦਾ ਸਿਹਰਾ ਜਿੱਥੇ ਇਸ ਵਿਦਿਆਰਥਣ ਦੀ ਪ੍ਰਤਿਭਾ ਅਤੇ ਮਿਹਨਤ ਨੂੰ ਜਾਂਦਾ ਹੈ, ਉੱਥੇ ਸਮੁੱਚੇ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਲਗਨ ਨੂੰ ਵੀ ਜਾਂਦਾ ਹੈ | ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥਣ ਤੋਂ ਸੇਧ ਲੈ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵਜ਼ੀਫ਼ੇ ਪ੍ਰਾਪਤ ਕਰਨ ਵਾਸਤੇ ਪ੍ਰੇਰਿਆ | ਇਸ ਸਫ਼ਲਤਾ ਬਦਲੇ ਵਿਦਿਆਰਥੀ ਨੂੰ 48 ਹਜਾਰ ਰੁਪਏ ਵਜ਼ੀਫ਼ਾ ਮਿਲਦਾ ਹੈ | ਇਸ ਸਮੇਂ ਹਰਭਗਵਾਨ ਗੁਰਨੇ, ਮੇਘ ਰਾਜ ਚੋਟੀਆਂ, ਸਤਵੰਤ ਆਲਮਪੁਰ, ਵਿਦਿਆਰਥਣ ਦੀ ਅਗਵਾਈ ਕਰਤਾ ਅਧਿਆਪਕਾ ਮੈਡਮ ਲਖਵਿੰਦਰ ਕੌਰ, ਸਤਪਾਲ ਸਿੰਘ, ਤਰਨਦੀਪ ਸਿੰਘ, ਮਾਸਟਰ ਸੋਨੰੂ, ਪਿ੍ੰਸ, ਮਾਸਟਰ ਜਸਵਿੰਦਰ, ਮੈਡਮ ਸਰਬਜੀਤ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ |