ਕਿ੍ਕਟ ਟੂਰਨਾਮੈਂਟ ਕਰਵਾਇਆ
ਅਜੀਤ ਡੈਸਕ
01-05-2026
ਸ਼ੇਰਪੁਰ, 30 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਗਿਆਨਸ਼ ਗਲੋਬਲ ਸਕੂਲ ਸਲੇਮਪੁਰ ਵਿਖੇ ਡਾਇਰੈਕਟਰ ਬਿਨੋਏ ਪੀ ਕੇ, ਪਿ੍ੰਸੀਪਲ ਸ਼ਾਹੀਨਾ ਰੋਜ਼ੀ ਅਤੇ ਵਾਈਸ ਪਿ੍ੰਸੀਪਲ ਨੀਨਾ ਯੌਸਫ਼ ਦੀ ਅਗਵਾਈ ਹੇਠ ਦੋ ਰੋਜ਼ਾ ਕਿ੍ਕੇਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ ਅਤੇ ਸ੍ਰੀਮਤੀ ਤਲਵਿੰਦਰ ਕੌਰ ਵੱਲੋਂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਚਾਰੇ ਹਾਊਸਾਂ ਬਿਆਸ, ਚਿਨਾਬ, ਰਾਵੀ ਅਤੇ ਸਤਲੁਜ ਹਾਊਸ ਨੇ ਚਾਰ-ਚਾਰ ਮੈਚ ਖੇਡੇ, ਜਿਸ ਵਿੱਚ ਲੜਕੇ-ਲੜਕੀਆਂ ਨੇ ਭਾਗ ਲਿਆ | ਲੜਕਿਆਂ ਦੇ ਵਰਗ ਵਿੱਚੋਂ ਬਿਆਸ ਹਾਊਸ ਅਤੇ ਲੜਕੀਆਂ ਵਰਗ ਵਿੱਚੋਂ ਰਾਵੀ ਹਾਊਸ ਚਾਰ ਵਿੱਚੋਂ ਚਾਰ ਅੰਕ ਪ੍ਰਾਪਤ ਕਰ ਕੇ ਜੇਤੂ ਰਹੇ | ਡੀ ਪੀ ਮਨਜਿੰਦਰ ਸਿੰਘ ਅਤੇ ਗੁਰਇੰਦਰ ਸਿੰਘ ਦਾ ਟੂਰਨਾਮੈਂਟ ਨੂੰ ਸਫ਼ਲ ਬਣਾਉਣ 'ਚ ਅਹਿਮ ਯੋਗਦਾਨ ਰਿਹਾ | ਜੇਤੂ ਟੀਮਾਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ ਸਰਪ੍ਰਸਤ ਜਗਦੇਵ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ, ਸਕੱਤਰ ਮਨਜੀਤ ਸਿੰਘ ਢਿੱਲੋਂ, ਤਲਵਿੰਦਰ ਕੌਰ ਅਤੇ ਹਰਪਿੰਦਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ | ਬੈਸਟ ਬੌਲਰ ਰਾਜਵੀਰ ਸਿੰਘ ਅਤੇ ਬੈੱਸਟ ਬੈਟਸਮੈਨ ਨਿਰਪਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ |