21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੂਬੇ ਦੇ ਕਿਸਾਨ ਵਰਗ 'ਚ ਝੋਨੇ ਦੀ ਪਨੀਰੀ ਬੀਜਣ ਸੰਬੰਧੀ ਪਿਆ 'ਵੱਡਾ ਭੰਬਲਭੂਸਾ' <br/>

ਮਲੇਰਕੋਟਲਾ ਵਿਖੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ (ਸੱਜੇ) ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਮਲੇਰਕੋਟਲਾ ਧਰਮਿੰਦਰਜੀਤ ਸਿੰਘ | ਤਸਵੀਰ: ਮਨਜਿੰਦਰ ਸਿੰਘ ਸਰੌਦ <br/> 01-05-2026
ਮਲੇਰਕੋਟਲਾ, 30 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਸੂਬੇ ਦੇ ਕਿਸਾਨ ਵਰਗ ਅੰਦਰ ਹਰ ਵਾਰ ਦੀ ਤਰ੍ਹਾਂ ਝੋਨੇ ਦੀ ਪਨੀਰੀ ਬੀਜਣ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਇਸ ਵਰ੍ਹੇ ਵੀ ਘੱਟ ਦੀ ਵਿਖਾਈ ਨਹੀਂ ਦੇ ਰਹੀ | ਅੱਜ ਜਦ ਅਗੇਤੇ ਝੋਨੇ ਦੀ ਪਨੀਰੀ ਬੀਜਣ ਦੇ ਲਈ ਕਿਸਾਨ ਵਰਗ ਦੇ ਕੋਲ ਕਰੀਬ 2 ਹਫ਼ਤਿਆਂ ਦਾ ਸਮਾਂ ਬਾਕੀ ਬਚਿਆ ਹੈ ਤਾਂ ਕਿਸਾਨਾਂ ਨੂੰ ਸਰਕਾਰ ਜਾਂ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਜਾ ਰਹੇ ਕਿ ਕਿਹੜੇ ਝੋਨੇ ਦੀ ਪਨੀਰੀ ਬੀਜੀ ਜਾਵੇ | ਕਿਸਾਨ ਵਰਗ ਦੇ ਅੰਦਰ ਇਸ ਗੱਲ ਨੂੰ ਲੈ ਕੇ 'ਭੰਬਲਭੂਸਾ' ਪੈ ਚੁੱਕਿਆ ਵਿਖਾਈ ਦਿੰਦਾ ਹੈ | ਕਿਉਂਕਿ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਪਨੀਰੀ ਬੀਜਣ ਸਬੰਧੀ ਉਸ ਵੇਲੇ ਸਥਿਤੀ ਸਪਸ਼ਟ ਕਰਨ ਦਾ ਰਾਹ ਚੁਣਿਆ ਜਾਂਦਾ ਹੈ ਜਦ ਪੰਜਾਬ ਦੇ ਕਿਸਾਨ ਵਰਗ ਵੱਲੋਂ ਵੱਡੀ ਪੱਧਰ 'ਤੇ ਆਪਣੇ ਖੇਤਾਂ ਅੰਦਰ ਝੋਨੇ ਦੀ ਪਨੀਰੀ ਬੀਜ ਦਿੱਤੀ ਜਾਂਦੀ ਹੈ | ਇਸ ਅਹਿਮ ਮਸਲੇ ਸਬੰਧੀ ਉੱਘੇ ਕਿਸਾਨ ਆਗੂਆਂ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਮੈਨੇਜਿੰਗ ਡਾਇਰੈਕਟਰ ਜਥੇਦਾਰ ਹਰਬੰਸ ਸਿੰਘ ਚੌਂਦਾ, ਡਾਇਰੈਕਟਰ ਜਥੇਦਾਰ ਸੇਰ ਸਿੰਘ ਭੋਗੀਵਾਲ, ਕਿਸਾਨ ਆਗੂ ਗੁਰਦੇਵ ਸਿੰਘ ਸੰਗਾਲਾ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਕਰਮਜੀਤ ਸਿੰਘ ਬਾਲੇਵਾਲ, ਚੇਅਰਮੈਨ ਗੁਰਜੀਤ ਸਿੰਘ ਸਿੱਧੂ ਤੇ ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਨੇ ਆਖਿਆ ਕਿ ਕਿਸਾਨਾਂ ਵੱਲੋਂ ਕਰੀਬ 5 ਮਈ ਤੋਂ 10 ਮਈ ਦੇ ਦਰਮਿਆਨ ਅਗੇਤੇ ਝੋਨੇ ਦੀ ਪਨੀਰੀ ਬੀਜੇ ਜਾਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਪਰ ਹੁਣ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਝੋਨੇ ਦੀ ਕਿਹੜੀ ਪਨੀਰੀ ਬੀਜੀ ਜਾਵੇ | ਕਿਸਾਨ ਸਰਕਾਰ ਦੀਆਂ ਹਦਾਇਤਾਂ ਨੂੰ ਉਡੀਕ ਰਹੇ ਹਨ | ਬੀਤੇ ਵਰਿ੍ਹਆਂ ਦੌਰਾਨ ਵੀ ਕਿਸਾਨ ਵਰਗ ਵੱਲੋਂ ਜਦ ਆਪਣੇ ਖੇਤਾਂ ਅੰਦਰ ਪੂਸਾ 44 ਝੋਨੇ ਦੀ ਬਿਜਾਈ ਕਰ ਦਿੱਤੀ ਗਈ ਤਾਂ ਸਰਕਾਰਾਂ ਵੱਲੋਂ ਆਖ ਦਿੱਤਾ ਗਿਆ ਕਿ ਇਹ ਝੋਨਾ ਨਹੀਂ ਖ਼ਰੀਦਿਆ ਜਾਵੇਗਾ | ਇਹੀ ਕੁੱਝ ਪਿਛਲੇ ਵਰ੍ਹੇ ਹੋਇਆ ਜਦ ਕਿਸਾਨਾਂ ਵੱਲੋਂ ਆਪਣੇ ਖੇਤਾਂ ਅੰਦਰ ਵੱਡੇ ਪੱਧਰ 'ਤੇ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਗਈ ਤਾਂ ਸੂਬਾ ਸਰਕਾਰ ਹਰਕਤ ਵਿੱਚ ਆਈ ਤੇ ਝੋਨੇ ਨੂੰ ਖ਼ਰੀਦਣ ਸਬੰਧੀ ਬਿਆਨ ਦਿੱਤੇ ਗਏ ਪਰੰਤੂ ਉਦੋਂ ਤੱਕ ਕਿਸਾਨਾਂ ਦਾ ਵੱਡਾ ਹਿੱਸਾ ਆਪਣੇ ਖੇਤਾਂ ਅੰਦਰ ਪੀ.ਆਰ 126 , ਪੀ.ਆਰ. 121 ਤੇ ਪੂਸਾ 44 ਵਰਗੇ ਬੀਜਾਂ ਦੀ ਪਨੀਰੀ ਬੀਜ ਚੁੱਕਿਆ ਸੀ | ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਝੋਨੇ ਦੀ ਪਨੀਰੀ ਬੀਜਣ ਸਬੰਧੀ ਸਥਿਤੀ ਤੁਰੰਤ ਸਪਸ਼ਟ ਕੀਤੀ ਜਾਵੇ ਤਾਂ ਕਿ ਉਹ ਤਿਆਰੀ ਕਰ ਸਕਣ ਕਿ ਕਿਹੜੇ ਝੋਨੇ ਦੀ ਬਿਜਾਈ ਕਰਨੀ ਹੈ |
ਜਦੋਂ ਜਦਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਮਲੇਰਕੋਟਲਾ ਧਰਮਿੰਦਰਜੀਤ ਸਿੰਘ ਨਾਲ ਸੰਪਰਕ ਸਾਧਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਅਸੀਂ ਪਿੰਡਾਂ ਅੰਦਰ ਕੈਂਪ ਲਗਾ ਕੇ ਕਿਸਾਨਾਂ ਨੂੰ ਪੀ.ਆਰ. 122 ਤੇ ਪੀ.ਆਰ. 118 ਵਗ਼ੈਰਾ ਝੋਨਾ ਲਗਾਉਣ ਜਾਗਰੂਕ ਕਰ ਰਹੇ ਹਾਂ | ਉਨ੍ਹਾਂ ਆਖਿਆ ਕਿ ਘੱਟ ਸਮੇਂ ਵਿੱਚ ਪੱਕਣ ਵਾਲੇ ਬੀਜਾਂ ਦਾ ਝਾੜ ਵੀ ਵਧੇਰੇ ਨਿਕਲਦਾ ਹੈ |

ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਬਿਜਲੀ ਕੱਟਾਂ ਖ਼ਿਲਾਫ਼ ਦਿੱਤਾ ਧਰਨਾ <br/> ਅਗਲੀ ਖ਼ਬਰ ਨਿਰਮਾਣ ਅਧੀਨ ਕਾਰਜਾਂ ਵਾਲੀ ਥਾਂ 'ਤੇ ਪ੍ਰੋਜੈਕਟ ਡਿਸਪਲੇਅ ਬੋਰਡ ਲਗਾਉਣ ਦੇ ਨਿਯਮ ਨੂੰ ਵੱਖ-ਵੱਖ ਵਿਭਾਗ ਦਿਖਾ ਰਹੇ ਹਨ ਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।