21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਹਰਪਾਲ ਸਿੰਘ ਖਡਿਆਲ, ਗੁਲਜਾਰੀ ਮੂਨਕ ਤੇ ਹੋਰ ਅਕਾਲੀ ਆਗੂ | ਤਸਵੀਰ: ਔਜਲਾ <br/> 01-05-2026
ਦਿੜ੍ਹਬਾ ਮੰਡੀ, 30 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਸ਼ੋ੍ਰਮਣੀ ਅਕਾਲੀ ਦਲ(ਬਾਦਲ)ਦੇ ਦਿੜ੍ਹਬਾ ਤੋਂ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਦੀ ਅਗਵਾਈ ਵਿੱਚ ਦਿੜ੍ਹਬਾ ਗਰਿੱਡ ਵਿਖੇ ਘਰਾਂ ਵਿੱਚ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਤੇ ਅਰਜਰਬਰ ਹਰਪਾਲ ਸਿੰਘ ਖਡਿਆਲ ਸੰਗਰੂਰ, ਬਰਨਾਲਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਤਾਂ ਬਹੁਤ ਹੀ ਵੱਡੇ-ਵੱਡੇ ਵਾਅਦੇ ਕਰਦੀ ਸੀ ਕਿ ਇੱਕ ਮਿੰਟ ਵੀ ਬਿਜਲੀ ਦਾ ਕੱਟ ਨਹੀਂ ਲੱਗੇਗਾ ਪਰ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਨਜ਼ਰ ਆ ਰਹੀ ਜਾਪਦੀ ਹੈ ਪਰ ਇਨ੍ਹਾਂ ਕੋਲੋਂ ਘਰਾਂ ਵਾਲੀ ਬਿਜਲੀ ਹੀ ਪੂਰੀ ਨਹੀਂ ਹੋ ਰਹੀ ਹੈ ਅਤੇ ਕਿਸ ਪ੍ਰਕਾਰ ਹਰ ਵਰਗ ਕਿਸਾਨ, ਮਜ਼ਦੂਰ, ਦੁਕਾਨਦਾਰ ਹਰ ਕੋਈ ਹੀ ਪੰਜਾਬ ਸਰਕਾਰ ਤੋਂ ਨਾਰਾਜ਼ ਹੋਇਆ ਜਾਪਦਾ ਹੈ | ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਨੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਿਜਲੀ ਕੱਟ ਲਗਾਉਣ ਦੀ ਥਾਂ ਨਿਰਵਿਘਨ ਰੂਪ ਨਾਲ ਬਿਜਲੀ ਸਪਲਾਈ ਹਰ ਇੱਕ ਘਰ ਨੂੰ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਫ਼ਰੰਟ ਤੇ ਪੰਜਾਬ ਦੇ ਲੋਕਾਂ ਦੇ ਹੱਕਾ ਦੀ ਰਾਖੀ ਲਈ ਤਿਆਰ ਵਰ ਤਿਆਰ ਹੈ | ਇਸ ਮੌਕੇ ਸਰਕਲ ਪ੍ਰਧਾਨ ਦਿਹਾਤੀ ਬਲਜਿੰਦਰ ਸਿੰਘ ਝਿੰਜਰ ਖਨਾਲ ਕਲਾਂ, ਸਰਕਲ ਪ੍ਰਧਾਨ ਸ਼ਹਿਰੀ ਸਤਿਗੁਰ ਸਿੰਘ ਘੁਮਾਣ, ਉਪਿੰਦਰਜੀਤ ਸਿੰਘ ਹਨੀ ਸਰਕਲ ਪ੍ਰਧਾਨ ਛਾਜਲੀ, ਗੁਰਦੀਪ ਸਿੰਘ ਗਾਗਾ ਸਰਕਲ ਪ੍ਰਧਾਨ, ਅਵਤਾਰ ਸਿੰਘ ਚੱਠਾ, ਸਤਿਗੁਰ ਸਿੰਘ ਨੰਬਰਦਾਰ ਖਡਿਆਲ, ਮਾਸਟਰ ਬਲਵਿੰਦਰ ਸਿੰਘ ਕੌਹਰੀਆਂ, ਸੁਭਾਸ਼ ਗੋਇਲ ਖਨਾਲ ਕਲਾਂ, ਝੰਡਾ ਖੇਤਲਾ, ਮੇਜਰ ਸਿੰਘ ਸਾਬਕਾ ਸਰਪੰਚ ਗੁੱਜਰਾਂ, ਗੁਰਦੀਪ ਸਿੰਘ ਛਾਹੜ, ਗੁਰਲਾਲ ਸਿੰਘ ਉੱਭਿਆ, ਜਥੇਦਾਰ ਜਾਗਰ ਸਿੰਘ ਖਨਾਲ ਖ਼ੁਰਦ, ਬਿੱਕਰ ਸਿੰਘ ਪਾਟਿਆਂਆਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੈਤਿਕ ਸਿੱਖਿਆ ਪ੍ਰੀਖਿਆ ਭਲਕੇ <br/> ਅਗਲੀ ਖ਼ਬਰ ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਬਿਜਲੀ ਕੱਟਾਂ ਖ਼ਿਲਾਫ਼ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।