11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੈਸੀਫਿਕ ਵਰਲਡ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਮਲੇਰਕੋਟਲਾ, 2 ਮਈ (ਮੁਹੰਮਦ ਹਨੀਫ਼ ਥਿੰਦ)-ਪੈਸੀਫਿਕ ਵਰਲਡ ਸਕੂਲ ਪਿੰਡ ਸਿਕੰਦਰਪੁਰਾ, ਮਲੇਰਕੋਟਲਾ ਵਿਖੇ ਮੈਨੇਜਿੰਗ ਡਾਇਰੈਕਟਰ ਅਭਿਸ਼ੇਕ ਵੋਹਰਾ, ਡਾਇਰੈਕਟਰ ਸ਼ੁਭਾਂਗੀ ਵੋਹਰਾ, ਚੇਅਰਮੈਨ ਹਰਜਿੰਦਰ ਸਿੰਘ ਦੀ ਰਹਿਨੁਮਾਈ, ਪਿ੍ੰਸੀਪਲ ਹਰਮਨਜੀਤ ਕੌਰ ਦੀ ਅਗਵਾਈ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਧੰਨਵਾਦ ਕਾਰਡ-ਸਹਾਇਕ ਕਰਮਚਾਰੀਆਂ ਨੂੰ ਭੇਟ ਕੀਤੇ | ਡਾਇਰੈਕਟਰ ਸ਼ੁਭਾਂਗੀ ਵੋਹਰਾ ਅਤੇ ਪਿ੍ੰਸੀਪਲ ਹਰਮਨਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ | ਸਾਡੀ ਸੰਸਥਾ ਦੀ ਤਰੱਕੀ ਵਿਚ ਇਨ੍ਹਾਂ ਸਹਾਇਕ ਹੱਥਾਂ ਦਾ ਬਹੁਤ ਵੱਡਾ ਯੋਗਦਾਨ ਹੈ | ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਹਰ ਕੰਮ ਸਤਿਕਾਰਯੋਗ ਹੈ ਅਤੇ ਕਿਸੇ ਵੀ ਸਮਾਜ ਦੀ ਨੀਂਹ ਮਿਹਨਤ 'ਤੇ ਟਿਕੀ ਹੁੰਦੀ ਹੈ | ਇਸ ਮੌਕੇ ਸਕੂਲੀ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਹਮੇਸ਼ਾ ਮਿਹਨਤਕਸ਼ ਲੋਕਾਂ ਦਾ ਸਨਮਾਨ ਕਰਨਗੇ |
ਪਿਛਲੀ ਖ਼ਬਰ ਕੜੈਲ-ਜਾਖ਼ਲ ਬੈਰੀਅਰ ਚੌਕ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰਾਂ ਦੀ ਆਹਮੋ-ਸਾਹਮਣੇ ਟੱਕਰ 'ਚ ਦੋਵੇਂ ਡਰਾਈਵਰ ਗੰਭੀਰ ਜ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਵਿਖੇ ਨਵੇਂ ਆਧੁਨਿਕ ਕਮਰੇ ਤੇ ਚਾਰਦੀਵਾਰੀ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।