11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੀਪਕ ਗਰਗ ਬਣੇ ਪ੍ਰਧਾਨ

ਅਜੀਤ ਡੈਸਕ 03-05-2026
ਸੁਨਾਮ ਊਧਮ ਸਿੰਘ ਵਾਲਾ, 2 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਰੋਟਰੈਕਟ ਕਲੱਬ ਸੁਨਾਮ ਦੀ ਇੱਕ ਮੀਟਿੰਗ ਪ੍ਰਧਾਨ ਰੋਟੇਰੀਅਨ ਹਰਸ਼ ਜੈਨ ਦੀ ਪ੍ਰਧਾਨਗੀ ਹੇਠ ਸਥਾਨਕ ਨਿਊ ਗਰਗ ਸਵੀਟਸ ਵਿਖੇ ਹੋਈ | ਮੀਟਿੰਗ ਵਿਚ ਮੌਜੂਦ ਮੈਂਬਰਾਂ ਵਲੋਂ ਸਾਲ 2026-27 ਲਈ ਕਲੱਬ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਰੋਟੇਰੀਅਨ ਦੀਪਕ ਗਰਗ ਨੂੰ ਪ੍ਰਧਾਨ, ਰੋਟੇਰੀਅਨ ਹਿਮਾਂਸ਼ੂ ਗੋਇਲ ਚੇਅਰਮੈਨ, ਰੋਟੇਰੀਅਨ ਪੁਨੀਤ ਗੋਇਲ ਮੀਤ ਪ੍ਰਧਾਨ, ਰੋਟੇਰੀਅਨ ਪੰਕਜ ਜੁਨੇਜਾ ਸਕੱਤਰ, ਰੋਟੇਰੀਅਨ ਤੁਸ਼ਾਰ ਗਰਗ ਖ਼ਜ਼ਾਨਚੀ ਜਦੋਂ ਕਿ ਰੋਟੇਰੀਅਨ ਆਸ਼ੂ ਗਰਗ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਰੋਟੇਰੀਅਨ ਦੀਪਕ ਗਰਗ ਨੇ ਉਨ੍ਹਾਂ ਨੂੰ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪਣ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ | ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਰੋਟੇਰੀਅਨ ਦੀਪਕ ਗਰਗ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਪੈਰਾਮਾਊਾਟ ਸਕੂਲ ਚੀਮਾ ਵਿਖੇ ਹੋਣਹਾਰ ਵਿਦਿਆਰਥੀ ਵਿਵੇਕ ਗਰਗ ਸਨਮਾਨਿਤ ਅਗਲੀ ਖ਼ਬਰ ਕੜੈਲ-ਜਾਖ਼ਲ ਬੈਰੀਅਰ ਚੌਕ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰਾਂ ਦੀ ਆਹਮੋ-ਸਾਹਮਣੇ ਟੱਕਰ 'ਚ ਦੋਵੇਂ ਡਰਾਈਵਰ ਗੰਭੀਰ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।