ਸੁਨਾਮ ਊਧਮ ਸਿੰਘ ਵਾਲਾ, 10 ਮਈ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿੰਨਰ ਸਮਾਜ ਵਿਚੋਂ ਮਾਹੀ ਮਹੰਤ ਨੂੰ ਮੰਡੀ ਦੇ ਨਵੇਂ ਵਾਰਡ ਨੰਬਰ 20 ਵਿਚੋਂ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ | ਇਹ ਐਲਾਨ ਉਨ੍ਹਾਂ ਨੇ ਮੰਡੀ ਵਿਚ ਰੱਖੇ ਗਏ ਇੱਕ ਭਰਵੇਂ ਚੋਣ ਜਲਸੇ ਵਿਚ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਕਿੰਨਰ ਸਮਾਜ ਹੀ ਹੈ ਜੋ ਕਿ ਹਰ ਵਰਗ ਲਈ ਹਰ ਸਮੇਂ ਖ਼ੁਸ਼ੀਆਂ ਮੰਗਦਾ ਹੈ ਅਤੇ ਅਸੀਸਾਂ ਦਿੰਦਾ ਹੈ | ਮੰਤਰੀ ਅਰੋੜਾ ਨੇ ਇਸ ਸਮੇਂ ਵਾਰਡ ਨੰਬਰ 20 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਹੰਤਾਂ ਦੀ ਮਦਦ ਕਰਨ ਅਤੇ ਮਾਹੀ ਮਹੰਤ ਨੂੰ ਵੱਡੀ ਲੀਡ ਨਾਲ ਜਤਾ ਕੇ ਨਗਰ ਕੌਂਸਲ ਵਿਚ ਭੇਜਣ | ਮਾਹੀ ਮਹੰਤ ਨੇ ਕਿਹਾ ਕਿ ਵਾਰਡ ਦੇ ਕੰਮਾਂ ਪ੍ਰਤੀ ਹਮੇਸ਼ਾ ਪੱਬਾਂ ਭਾਰ ਰਹਿਣਗੇ | ਇਸ ਮੌਕੇ ਬਗੀਰਥ ਰਾਏ ਗੀਰਾ, ਮਨਿੰਦਰ ਸਿੰਘ ਲਖਮੀਰਵਾਲਾ, ਨਿਸ਼ਾਨ ਸਿੰਘ ਟੋਨੀ ਸਾਬਕਾ ਪ੍ਰਧਾਨ ਨਗਰ ਕੌਂਸਲ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਕਰਮਿੰਦਰ ਪਾਲ ਸਿੰਘ ਟੋਨੀ, ਹਰੀ ਦੇਵ ਗੋਇਲ, ਪ੍ਰਭਸ਼ਰਨ ਸਿੰਘ ਕਾਲੇਝਾੜ, ਮਨੀ ਸਿੰਘ ਕਾਲੇਝਾੜ, ਰਵੀ ਕਮਲ ਗੋਇਲ, ਸ਼ੈਕੀ ਖੰਨਾ, ਬਲਜੀਤ ਮਹੰਤ, ਅਮਨਜੋਤ ਮਹੰਤ, ਖਾਨ ਟੇਲਰ, ਸੰਦੀਪ ਜੈਨ, ਮਨਪ੍ਰੀਤ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਵਾਰਡ