11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਥਕ ਅਕਾਲੀ ਲਹਿਰ ਵਲੋਂ ਕੀਤੀ ਵਿਸ਼ਾਲ ਪੰਥਕ ਕਾਨਫ਼ਰੰਸ <br/>

ਅਜੀਤ ਡੈਸਕ 11-05-2026
ਮਲੇਰਕੋਟਲਾ, 10 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਥਕ ਅਕਾਲੀ ਲਹਿਰ ਵੱਲੋਂ ਗੁਰਦੁਆਰਾ ਸਿੰਘ ਸਭਾ ਮਲੇਰਕੋਟਲਾ ਵਿਖੇ ਵਿਸ਼ਾਲ ਪੰਥਕ ਕਾਨਫ਼ਰੰਸ, ਹਲਕਾ ਪਾਇਲ ਦੇ ਇੰਚਾਰਜ ਤੇ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਗਿਆਨੀ ਅਮਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਦੇ ਸਹਿਯੋਗ ਸਦਕਾ ਕਰਵਾਈ ਗਈ | ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਿੱਚ ਜਾਣ-ਬੁਝ ਕੇ ਦੇਰੀ ਕਰ ਰਹੀ ਹੈ ਤਾਂ ਕਿ ਕੋਈ ਵੀ ਪੰਥਕ ਪਰੰਪਰਾਵਾਂ ਨੂੰ ਮੰਨਣ ਵਾਲੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਆਪਣੇ ਹੱਥਾਂ ਵਿੱਚ ਨਾ ਲੈ ਲਵੇ, ਕਿਉਂਕਿ ਬਾਦਲ ਪਰਿਵਾਰ ਦੀ ਅਜਾਰੇਦਾਰੀ ਹੀ ਕੇਂਦਰ ਸਰਕਾਰ ਨੂੰ ਚੰਗੀ ਲੱਗਦੀ ਹੈ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਭਾਜਪਾ ਘਿਉ-ਖਿਚੜੀ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਿੱਚ ਦੇਰੀ ਕਰ ਰਹੇ ਹਨ | ਸਿੰਘ ਸਾਹਿਬ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰਾਂ ਨੇ ਰੱਜ ਕੇ ਪੰਥਕ ਪਰੰਪਰਾਵਾਂ ਦਾ ਘਾਣ ਕੀਤਾ ਹੈ | ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ ਪਰ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਸਿੱਖ ਸੰਗਤਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ | ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਗਿਆਨੀ ਅਮਰ ਸਿੰਘ ਐਮ.ਡੀ. ਦਸਮੇਸ਼ ਕੰਬਾਈਨ ਨੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਓ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਪੰਥਕ ਲਹਿਰ ਦਾ ਹਿੱਸਾ ਬਣੀਏ | ਪ੍ਰਬੰਧਕਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਦੀਸ਼ ਸਿੰਘ ਬੁੰਗਾ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਦੌਰਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਪੰਥਕ ਢਾਡੀ ਬਲਿਹਾਰ ਸਿੰਘ ਢੀਂਡਸਾ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਸਿੱਖ ਸੰਘਰਸ਼ ਦੇ ਆਗੂ, ਭਾਈ ਦਇਆ ਸਿੰਘ ਲਹੌਰੀਆ, ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਬੁੰਗਾ, ਭਾਈ ਨਰਿੰਦਰਪਾਲ ਸਿੰਘ ਨਾਨੂ, ਪ੍ਰਧਾਨ ਦਲਬਾਰਾ ਸਿੰਘ ਚਹਿਲ, ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਸਰਪੰਚ ਸਤਿੰਦਰ ਸਿੰਘ ਸੇਹਕੇ, ਜਥੇਦਾਰ ਅਮਰੀਕ ਸਿੰਘ ਨਾਰੀਕੇ, ਸਰਪੰਚ ਚਮਕੌਰ ਸਿੰਘ ਭੈਣੀ ਖੁਰਦ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾ. ਜੀਵਨ ਸਿੰਘ ਮੁਬਾਰਕਪੁਰ ਚੁੰਘਾ, ਸਰਪੰਚ ਗੁਰਪ੍ਰੀਤ ਸਿੰਘ ਕੁੱਪ ਕਲਾਂ, ਮਾਸਟਰ ਨਿਸ਼ਾਨ ਸਿੰਘ, ਜਗਵਿੰਦਰ ਸਿੰਘ ਰਾਣਵਾਂ, ਅਰਵਿੰਦਰ ਸਿੰਘ ਲਵਲੀ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਕਿਰਪਾਲ ਸਿੰਘ ਚੌਂਦਾ, ਹਰਦੇਵ ਸਿੰਘ ਜਵੰਧਾ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਹਰੀਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਚਰਨ ਸਿੰਘ ਖਾਲਸਾ, ਮਨਦੀਪ ਸਿੰਘ ਚੰਦੂਰਾਈਆਂ, ਗੁਰਦੀਪ ਸਿੰਘ ਪਾਹਵਾ, ਸਰਪੰਚ ਮੇਜਰ ਸਿੰਘ ਬੁਰਜ, ਨੰਬਰਦਾਰ ਮੁਕੰਦ ਸਿੰਘ, ਪ੍ਰਧਾਨ ਦਵਿੰਦਰ ਸਿੰਘ ਵਿਸ਼ਕਰਮਾ ਸਭਾ, ਸਰਪੰਚ ਲਖਬੀਰ ਸਿੰਘ ਸਰਬਰਪੁਰ, ਸੰਤੋਖ ਸਿੰਘ ਢਿੱਲੋਂ, ਹਰਪਾਲ ਸਿੰਘ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਦਾ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਅੰਮਿ੍ਤ ਬੀਰ ਸਿੰਘ ਕੋਚਰ, ਕੁਲਦੀਪ ਸਿੰਘ ਭੁੱਲਰ, ਬਹਾਦਰ ਸਿੰਘ ਭੂਦਨ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਰੂਰ 'ਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਵਿੱਚ 'ਆਪ' ਨੇ ਘੇਰਿਆ ਭਾਜਪਾ ਦਫ਼ਤਰ <br/> ਅਗਲੀ ਖ਼ਬਰ ਮਾਹੀ ਮਹੰਤ ਹੋਣਗੇ ਵਾਰਡ ਨੰਬਰ 20 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।