ਅਹਿਮਦਗੜ੍ਹ, 10 ਮਈ (ਰਣਧੀਰ ਸਿੰਘ ਮਹੋਲੀ) - ਹਲਕਾ ਅਮਰਗੜ੍ਹ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਦਿਆ ਪਾਰਟੀ ਨਾਲ ਜੋੜਨ ਦੇ ਲਈ ਵੱਡੀ ਪੱਧਰ 'ਤੇ ਉਪਰਾਲਾ ਕਰ ਰਹੇ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਦੇ ਯਤਨਾਂ ਸਦਕਾ ਅਹਿਮਦਗੜ੍ਹ ਦੇ ਵਾਰਡ ਨੰਬਰ 1 ਦੇ ਨਿਵਾਸੀ ਸੁਖਵਿੰਦਰ ਕੌਰ ਜੱਸੀ ਖੰਗੂੜਾ ਦੇ ਪਿੰਡ ਦੀ ਧੀ ਅਤੇ ਉਨ੍ਹਾਂ ਨਾਲ ਰਾਜਵੀਰ ਸਿੰਘ ਸਮੇਤ ਸਾਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ | ਜੱਸੀ ਖੰਗੂੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਸਾਡਾ ਇੱਕੋ ਮੰਤਵ ਹੈ ਤਾਂ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਗਿਣਤੀ ਵਿਚ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾ ਸਕੇ | ਇਸ ਮੌਕੇ ਤੇ ਦਵਿੰਦਰ ਸਿੰਘ ਮਾਨ, ਗੁਰਦੀਪ ਸੰਧੂ, ਪਰਮਿੰਦਰ ਵਾਲੀਆ, ਸਰਪੰਚ ਗੁਰਜੀਤ ਸਿੰਘ ਕੁੱਪ ਖ਼ੁਰਦ, ਪੰਚ ਗੁਰਪਿੰਦਰ ਸਿੰਘ, ਸਰਪੰਚ ਜਸਵਿੰਦਰ ਸਿੰਘ ਬੌੜਹਾਈ ਖ਼ੁਰਦ, ਹਰਪ੍ਰੀਤ ਸਮਰਾ ਛੰਨਾ, ਨਿੰਦੀ ਖੰਗੂੜਾ, ਦਲਬੀਰ ਖੰਗੂੜਾ, ਸੁਖਵਿੰਦਰ ਕੌਰ ਉਮੀਦਵਾਰ, ਕਮਲਦੀਪ ਕੌਰ ਗਰੇਵਾਲ, ਸਿਮਰਨਪ੍ਰੀਤ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ ਮਾਨ, ਕੁਲਦੀਪ ਕੌਰ, ਰਾਣੀ, ਗੀਤਾ ਗੋਇਲ, ਰਾਣੀ ਬਾਂਸਲ, ਜਗਦੀਪ ਕੌਰ, ਪਰਮਜੀਤ ਕੌਰ, ਜਸ਼ਨਪ੍ਰੀਤ ਕੌਰ, ਡਾ ਹਰਪ੍ਰੀਤ ਸਿੰਘ, ਕਿ੍ਸ਼ਨ ਲਾਲ, ਰੂਪ ਸਿੰਘ, ਜੋਧ ਸਿੰਘ, ਹਰਚਰਨ ਸਿੰਘ, ਪ੍ਰਦੀਪ ਗੋਇਲ, ਮੋਹਨ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਸੇਖੋਂ, ਅਵਤਾਰ ਸਿੰਘ ਮਾਨ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗਿਫਟੀ, ਖੁਸ਼ ਜੋਗਾ ਸਿੰਘ ਆਦਿ ਮੌਜੂਦ ਸਨ |