08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੈਨਸ਼ਨ ਯੂਨੀਅਨ ਪਾਵਰਕਾਮ ਦੇ ਸੁਖਜਿੰਦਰ ਸਿੰਘ ਭੁਟਾਲ ਬਣੇ ਪ੍ਰਧਾਨ <br/>

ਅਜੀਤ ਡੈਸਕ 11-05-2026
ਲਹਿਰਾਗਾਗਾ, 10 ਮਈ (ਅਸ਼ੋਕ ਗਰਗ) - ਪੈਨਸ਼ਨ ਯੂਨੀਅਨ ਪਾਵਰ ਕਾਮ ਐਂਡ ਟਰਾਂਸਕੋ ਲਹਿਰਾਗਾਗਾ ਦੀ ਮੀਟਿੰਗ ਮੈਂਬਰ ਜਰਨਲ ਕੌਂਸਲ ਸੁਖਜਿੰਦਰ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਾਥੀਆਂ ਦੇ ਕੰਮਾਂ ਤੇ ਫ਼ੰਡ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਡਵੀਜ਼ਨ ਦੇ ਕੰਮਾਂ ਸਬੰਧੀ ਆ ਰਹੀ ਖੜੋਤ ਅਤੇ ਡਵੀਜ਼ਨ ਦੇ ਕਰਮਚਾਰੀਆਂ ਵਲੋਂ ਕੀਤੇ ਜਾਂਦੇ ਪੱਖਪਾਤੀ ਰਵਈਏ ਖ਼ਿਲਾਫ਼ ਰੋਸ ਪ੍ਰਗਟ ਕੀਤਾ, ਛੇਤੀ ਹੀ ਇਸ ਸਬੰਧੀ ਐਕਸ਼ਨ ਲਿਆ ਜਾਵੇਗਾ, ਸਰਬਸੰਮਤੀ ਨਾਲ ਸੁਖਜਿੰਦਰ ਸਿੰਘ ਭੁਟਾਲ ਨੂੰ ਡਵੀਜ਼ਨ ਪ੍ਰਧਾਨ ਲਾਇਆ ਗਿਆ, ਸਰਕਲ ਪ੍ਰਧਾਨ ਗੁਰਮੇਲ ਸਿੰਘ ਖਾਈ ਦੀ ਹਾਜ਼ਰੀ ਵਿਚ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ, ਨਵੇਂ ਬਣੇ ਮੈਂਬਰ ਪਾਲ ਸਿੰਘ ਜੇਈ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ | ਸਰਕਲ ਪ੍ਰਧਾਨ ਗੁਰਮੇਲ ਸਿੰਘ ਖਾਈ ਨੇ ਦੱਸਿਆ ਕਿ 20 ਮਈ ਨੂੰ ਸੂਬਾਈ ਅਹੁਦੇਦਾਰਾਂ, ਜਿਸ ਵਿਚ ਵੱਖ-ਵੱਖ ਧਿਰਾਂ ਸ਼ਾਮਲ ਹਨ, ਮੀਟਿੰਗ ਕੀਤੀ ਜਾਵੇਗੀ ਜੁਆਇੰਟ ਫੋਰਮ, ਸਾਂਝਾ ਫ਼ਰੰਟ ਵਲੋਂ ਜੂਨ ਮਹੀਨੇ ਵਿਚ ਹੋਣ ਵਾਲੀ ਦੋ ਰੋਜ਼ਾ ਹੜਤਾਲ ਵਿਚ ਸ਼ਮੂਲੀਅਤ ਕੀਤੀ ਜਾਵੇਗੀ, ਮੀਟਿੰਗ ਵਿਚ ਬੋਲਦਿਆਂ ਸਾਥੀ ਸੁਰਿੰਦਰ ਮੋਹਣ ਨੇ ਕਿਹਾ ਕਿ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਰਵਈਆ ਨਿੰਦਣਯੋਗ ਹੈ, ਮਹਿਕਮੇ ਵਿਚ ਹੋ ਰਹੇ ਘਾਤਕ ਹਾਦਸਿਆਂ 'ਤੇ ਚਿੰਤਾ ਪ੍ਰਗਟ ਕੀਤੀ ਗਈ ਸਾਥੀ ਗੁਰਮੇਲ ਸਿੰਘ ਘੋੜੇਨਬ ਦਾ ਨੇੜੇ ਦਾ ਰਿਸ਼ਤੇਦਾਰ ਭਾਦੜਾਂ ਵਿਖੇ ਇਕ ਹਾਦਸੇ ਵਿਚ ਸਵਰਗ ਵਾਸ ਹੋ ਗਏ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਸਾਥੀ ਨਰੰਜਣ ਸਿੰਘ ਗਿਦੜਿਆਣੀ ਨੇ ਕਿਹਾ ਕਿ ਡਵੀਜ਼ਨ ਵਿਚ ਅਹੁਦੇਦਾਰਾਂ ਦੀ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ, ਮੀਟਿੰਗ ਵਿਚ ਸਾਥੀ ਜਰਨੈਲ ਸਿੰਘ ਜੇਈ, ਬੇਅੰਤ ਸਿੰਘ ਗਾਗਾ, ਕੇਵਲ ਦਾਸ, ਮੇਜ਼ਰ ਸਿੰਘ ਖਾਈ, ਰਾਮ ਪਾਲ ਖਾਈ, ਗੁਰਮੇਲ ਸਿੰਘ ਘੋੜੇਨਬ, ਨਰੰਜਣ ਸਿੰਘ ਗਿਦੜਿਆਣੀ, ਜਗਜੀਤ ਸਿੰਘ ਅੜਕਵਾਸ, ਪਾਲ ਸਿੰਘ ਜੇਈ, ਮਨਜੀਤ ਕੁਮਾਰ, ਮਹਿੰਦਰ ਸਿੰਘ ਖਾਈ ਅਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਸਕੱਤਰ ਦੀ ਕਾਰਵਾਈ ਮਨਜੀਤ ਕੁਮਾਰ ਜੇ.ਈ ਨੇ ਨਿਭਾਈ |

ਪਿਛਲੀ ਖ਼ਬਰ ਪੈਰਾਮਾਊਾਟ ਸਕੂਲ ਚੀਮਾ ਵਿਖੇ 'ਮਾਂ ਦਿਵਸ' ਮੌਕੇ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਨਸ਼ਾ ਰੋਕੂ ਕਮੇਟੀ ਨੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿਚ ਕੀਤਾ ਇਕੱਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।