12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ - ਜਸਵਿੰਦਰ ਸਿੰਘ ਮੋਰਾਂਵਾਲੀ

ਅਜੀਤ ਡੈਸਕ 12-05-2026
ਮਲੇਰਕੋਟਲਾ, 11 ਮਈ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਇਕਾਈ ਜ਼ਿਲ੍ਹਾ ਮਲੇਰਕੋਟਲਾ ਦੀ ਇਕ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਮਲੇਰਕੋਟਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਜਸਵਿੰਦਰ ਸਿੰਘ ਮੋਰਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਨੰਬਰਦਾਰਾਂ ਨਾਲ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਜਿਵੇਂ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕਰਨਾ, ਮਾਣ ਭੱਤਾ 5 ਹਜ਼ਾਰ ਰੁਪਏ ਕਰਨਾ ਆਦਿ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ | ਕਿਉਂਕਿ ਪੰਜਾਬ ਅੰਦਰ ਸਰਕਾਰ ਬਣੀ ਨੂੰ 4 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਪਰੰਤੂ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ | ਇਸ ਮੌਕੇ ਸਰਪ੍ਰਸਤ ਜਰਨੈਲ ਸਿੰਘ ਬਡਲਾ, ਚੇਅਰਮੈਨ ਗੁਰਮੇਲ ਸਿੰਘ ਹਥਨ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਖ਼ਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧਨੋਂ, ਮੈਂਬਰ ਮਨਜੀਤ ਸਿੰਘ ਭੈਣੀ ਖੁਰਦ, ਨਿਰਮਲ ਸਿੰਘ ਕੁਠਾਲਾ, ਕੁਲਦੀਪ ਸਿੰਘ ਮਾਣਕਵਾਲ, ਹਰਚੇਤ ਸਿੰਘ ਫੈਜ਼ਗੜ੍ਹ, ਕੁਲਦੀਪ ਸਿੰਘ ਹਥੋਆ, ਹਰਪਾਲ ਸਿੰਘ ਸੰਗਾਲੀ, ਸਮਸ਼ੇਰ ਸਿੰਘ ਭੈਣੀ ਕਲਾਂ, ਤੇਜਿੰਦਰ ਸਿੰਘ ਸ਼ੇਰਵਾਨੀਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਕਨਵੈਨਸ਼ਨ 17 ਨੂੰ ਜਲੰਧਰ 'ਚ <br/> ਅਗਲੀ ਖ਼ਬਰ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ, ਪੰਜ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।