13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਖੱੁਡੀ ਖ਼ੁਰਦ ਵਾਸੀਆਂ ਵਲੋਂ ਪੀ.ਆਰ.ਟੀ.ਸੀ. ਮਿੰਨੀ ਬੱਸ ਚਾਲੂ ਕੀਤੇ ਜਾਣ ਦੀ ਮੰਗ <br/>

ਅਜੀਤ ਡੈਸਕ 12-05-2026
ਹੰਡਿਆਇਆ, 11 ਮਈ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਖ਼ੁਰਦ ਦੇ ਵਾਸੀਆਂ ਨੇ ਬਰਨਾਲਾ-ਤਪਾ ਪੀ.ਆਰ.ਟੀ.ਸੀ. ਦੀ ਬੱਸ ਸਰਵਿਸ ਮੁੜ ਚਾਲੂ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਮਲਕੀਤ ਸਿੰਘ, ਗੁਰਵਿੰਦਰਪਾਲ ਸਿੰਘ ਖੱੁਡੀ, ਸੁਰਿੰਦਰਪਾਲ ਸਿੰਘ, ਗੋਰਾ ਸਿੰਘ, ਸਰਬਜੀਤ ਸਿੰਘ ਭੀਖੀ, ਖੁਸ਼ਵਿੰਦਰਪਾਲ ਸ਼ਰਮਾ, ਦੀਵਾਨ ਸਿੰਘ, ਬੰਟੀ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ ਬਰਨਾਲਾ-ਤਪਾ ਵਾਇਆ ਤਪਾ ਮੰਡੀ ਵਾਇਆ ਹੰਡਿਆਇਆ, ਖੱੁਡੀ ਖ਼ੁਰਦ, ਘੁੰਨਸ, ਤਪਾ ਮੰਡੀ ਨੂੰ ਸਰਕਾਰੀ ਪੀ.ਆਰ.ਟੀ.ਸੀ. ਦੀ ਬੱਸ ਸਰਵਿਸ ਚੱਲਦੀ ਹੁੰਦੀ ਸੀ ਜੋ ਕਿ ਕਾਫ਼ੀ ਸਮੇਂ ਤੋਂ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਾਸੀਆਂ ਨੂੰ ਸ਼ਹਿਰਾਂ 'ਚ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖ਼ਾਸ ਕਰ ਕੇ ਬਜ਼ੁਰਗ ਪੈਨਸ਼ਨਰਾਂ ਨੂੰ ਪੈਨਸ਼ਨਾਂ ਲੈਣ ਸਬੰਧੀ ਮੁਸ਼ਕਿਲਾਂ ਆਉਂਦੀਆਂ ਹਨ | ਉਨ੍ਹਾਂ ਨੇ ਜੀ.ਐਮ. ਪੀ.ਆਰ.ਟੀ.ਸੀ. ਬਰਨਾਲਾ ਪਾਸੋਂ ਮੰਗ ਕੀਤੀ ਕਿ ਬਰਨਾਲਾ, ਤਪਾ ਮੰਡੀ, ਰਾਮਪੁਰਾ ਫੂਲ ਤੱਕ ਪੀ.ਆਰ.ਟੀ.ਸੀ. ਦੀ ਮਿੰਨੀ ਬੱਸ ਦਾ ਪਰਮਿਟ ਚਾਲੂ ਕੀਤਾ ਜਾਵੇ | ਜਦੋਂ ਇਸ ਸਬੰਧੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਵੀਆਂ ਮਿੰਨੀ ਬੱਸਾਂ ਜਲਦੀ ਪਾਈਆਂ ਜਾਣਗੀਆਂ ਤੇ ਇਨ੍ਹਾਂ ਪੇਂਡੂ ਇਲਾਕਿਆਂ 'ਚ ਪਰਮਿਟ ਚਾਲੂ ਕੀਤੇ ਜਾਣਗੇ |

ਪਿਛਲੀ ਖ਼ਬਰ ਐਸ. ਡੀ. ਐਮ. ਵਲੋਂ ਪਿੰਡ ਚੁਹਾਣਕੇ ਕਲਾਂ ਦਾ ਦੌਰਾ <br/> ਅਗਲੀ ਖ਼ਬਰ ਰਾਸ਼ਨ ਕਿੱਟਾਂ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।