ਜ਼ਿਲ੍ਹਾ ਸੰਗਰੂਰ ਵਿੱਚ ਦਸਵੀਂ ਦੇ ਨਤੀਜੇ ਵਿਚ ਲੜਕੀਆਂ ਨੇ ਮਾਰੀ ਬਾਜੀ <br/>
ਸਰਕਾਰੀ ਹਾਈ ਸਕੂਲ ਈਨਾ ਬਾਜਵਾ ਦੀ ਹੋਣਹਾਰ ਵਿਦਿਆਰਥਣ ਰੁਖਸਰ | (ਸੱਜੇ) ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੀਆਂ ਹੋਣਹਾਰ ਵਿਦਿਆਰਥਣਾਂ |
<br/>
12-05-2026
ਸ਼ੇਰਪੁਰ, (ਮੇਘ ਰਾਜ ਜੋਸ਼ੀ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ (ਸੰਗਰੂਰ) ਦਾ ਦਸਵੀਂ ਸ਼੍ਰੇਣੀ ਦਾ ਨਤੀਜਾ 100% ਰਿਹਾ | ਕਲਾਸ ਇੰਚਾਰਜ ਸ੍ਰੀਮਤੀ ਵੀਰਪਾਲ ਕੌਰ ਅਤੇ ਸ੍ਰੀਮਤੀ ਕਮਲ ਫੂਲ ਕੌਰ ਨੇ ਅੱਗੇ ਦੱਸਿਆ ਕਿ ਸੈਸ਼ਨ 2025-26 ਦੌਰਾਨ ਪ੍ਰੀਖਿਆ ਵਿੱਚ 43 ਵਿਦਿਆਰਥੀਆਂ ਬੈਠੇ ਅਤੇ ਸਾਰੇ ਹੀ ਪਾਸ ਹੋਏ | ਜਿਨ੍ਹਾਂ ਵਿੱਚ ਰੁਖ਼ਸਾਰ (91.38 %), ਪਵਨਨੀਤ ਕੌਰ (89.85 %), ਪ੍ਰਭਜੋਤ ਕੌਰ (86.9%), ਕਰਨਪ੍ਰੀਤ ਸਿੰਘ (86.6%) ਅਤੇ ਅਮਨਪ੍ਰੀਤ ਕੌਰ (85%/ ਅੰਗਰੇਜ਼ੀ ਮਾਧਿਅਮ) ਨੇ ਕ੍ਰਮਵਾਰ ਪਹਿਲੀ, ਦੂਸਰੀ, ਤੀਸਰੀ, ਚੋਥੀ ਅਤੇ ਪੰਜਵੀਂ ਪੁਜੀਸ਼ਨ ਪ੍ਰਾਪਤ ਕੀਤੀ | ਪ੍ਰੀਖਿਆ ਵਿੱਚ ਸਫ਼ਲ ਹੋਏ 43 ਵਿਦਿਆਰਥੀਆਂ ਵਿੱਚੋਂ 32 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ | ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਆਏ ਸ਼ਾਨਦਾਰ 100% ਨਤੀਜੇ ਦਾ ਸਿਹਰਾ ਸਮੁੱਚੀ ਟੀਮ ਨੂੰ ਜਾਂਦਾ ਤੇ ਵਧਾਈ ਦੀ ਪਾਤਰ ਹੈ |
ਜਖੇਪਲ, (ਮੇਜਰ ਸਿੰਘ ਸਿੱਧੂ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਨਤੀਜੇ ਵਿੱਚੋ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੀਆਂ ਚਾਰ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਰਮਨ ਕੌਰ ਸਪੁੱਤਰੀ ਰਣਜੀਤ ਸਿੰਘ ਨੇ 638 ਅੰਕ ਪ੍ਰਾਪਤ ਕਰ ਕੇ ਪੰਜਾਬ ਵਿੱਚੋਂ 7ਵਾ ਰੈਂਕ ਅਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ, ਇਸੇ ਤਰ੍ਹਾਂ ਹਰਮਨ ਕੌਰ ਸਪੁੱਤਰੀ ਤਰਸੇਮ ਸਿੰਘ ਨੇ 629 ਅਤੇ ਜਸ਼ਨਪ੍ਰੀਤ ਕੌਰ ਸਪੁੱਤਰੀ ਸੁਰਿੰਦਰ ਸਿੰਘ ਨੇ 239 ਅੰਕ ਪ੍ਰਾਪਤ ਕਰ ਕੇ ਪੰਜਾਬ ਵਿੱਚੋਂ 16ਵਾਂ ਰੈਂਕ ਅਤੇ ਸੁਖਮਨ ਕੌਰ ਸਪੁੱਤਰੀ ਪ੍ਰਤਾਪ ਸਿੰਘ ਨੇ 624 ਅੰਕ ਪ੍ਰਾਪਤ ਕਰ ਕੇ 21ਵਾਂ ਰੈਂਕ ਹਾਸਲ ਕੀਤਾ ਹੈ | ਸਕੂਲ ਦੇ 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ |ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਅਤੇ ਪਿ੍ੰਸੀਪਲ ਸੁਖਦੀਪ ਕੌਰ ਨੇ ਇਸ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਸਿਰ ਬੰਨਿ੍ਹਆ ਹੈ ਅਤੇ ਉਨ੍ਹਾਂ ਦੀ ਲਗਨ ਅਤੇ ਕੰਮ ਕਰਨ ਦੇ ਨਤੀਜੇ ਦੀ ਸ਼ਲਾਘਾ ਕੀਤੀ |