22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ 'ਚ ਬੱਸਾਂ ਨਾ ਆਉਣ ਦੇ ਵਿਰੋਧ 'ਚ ਰਾਮਗੜ੍ਹ ਜਵੰਧਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 14-05-2026
ਸੁਨਾਮ ਊਧਮ ਸਿੰਘ ਵਾਲਾ, 13 ਮਈ (ਭੁੱਲਰ, ਧਾਲੀਵਾਲ) - ਨੇੜਲੇ ਪਿੰਡ ਰਾਮਗੜ੍ਹ ਜਵੰਧਾ ਵਾਸੀਆਂ ਵਲੋਂ ਸਰਪੰਚ ਬਿੱਕਰ ਸਿੰਘ ਦੀ ਅਗਵਾਈ 'ਚ ਪਿੰਡ ਵਿਚ ਬੱਸਾਂ ਨਾ ਆਉਣ ਨੂੰ ਲੈ ਕੇ ਸੁਨਾਮ-ਕੌਹਰੀਆਂ ਸੜਕ 'ਤੇ ਚੱਠੇ ਨਨਹੇੜਾ-ਰਾਮਗੜ੍ਹ ਜਵੰਧਾ ਕੈਂਚੀਆਂ ਵਿਖੇ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਸਰਪੰਚ ਬਿੱਕਰ ਸਿੰਘ ਨੇ ਕਿਹਾ ਕਿ ਸੁਨਾਮ ਤੋਂ ਕੌਹਰੀਆਂ ਆਉਣ-ਜਾਣ ਵਾਲੀਆਂ ਬੱਸਾਂ ਪਿੰਡ ਰਾਮਗੜ੍ਹ ਜਵੰਧਾ ਜਾਣ ਦੀ ਬਜਾਏ ਸਿੱਧੀਆਂ ਲੰਘ ਜਾਂਦੀਆਂ ਹਨ ਜਦੋਂ ਕਿ ਕਰੀਬ ਚਾਰ ਮਹੀਨੇ ਪਹਿਲਾਂ ਨਿੱਜੀ ਕੰਪਨੀਆਂ ਦੀਆਂ ਸਾਰੀਆਂ ਬੱਸਾਂ ਪਿੰਡ ਚ ਸਵਾਰੀਆਂ ਲਾਹ ਕੇ ਅਤੇ ਲੈ ਕੇ ਜਾਂਦੀਆਂ ਸਨ | ਜਿਸ ਕਾਰਨ ਪਿੰਡ ਵਾਸੀਆਂ ਨੂੰ ਕਰੀਬ ਡੇਢ ਦੋ ਕਿੱਲੋਮੀਟਰ ਤੁਰਕੇ ਜਾ ਕੇ ਬੱਸ ਫੜ੍ਹਨੀ ਪੈਂਦੀ ਹੈ | ਜਿਸ ਕਾਰਨ ਬਜ਼ੁਰਗਾਂ ਦੇ ਨਾਲ-ਨਾਲ ਸਕੂਲ ਜਾਣ ਵਾਲੇ ਬੱਚੇ ਬੱਚੀਆਂ ਵੀ ਖੱਜਲ-ਖੁਆਰ ਹੁੰਦੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੁਨਾਮ ਤੋਂ ਕੌਹਰੀਆਂ ਆਉਣ-ਜਾਣ ਵਾਲੀਆਂ ਬੱਸਾਂ ਦਾ ਪਿੰਡ ਰਾਮਗੜ੍ਹ ਜਵੰਧਾ ਹੋ ਕੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਪਿੰਡ ਵਾਸੀਆਂ ਨੂੰ ਬੱਸ ਸਹੂਲਤ ਮੁਹੱਈਆ ਹੋ ਸਕੇ | ਇਸ ਮੌਕੇ ਗੁਰਦੀਪ ਸਿੰਘ, ਜਗਸੀਰ ਸਿੰਘ, ਰਾਮ ਕਿਸ਼ਨ (ਸਾਰੇ ਪੰਚ), ਡਾ ਰਾਜ ਸਿੰਘ, ਅਮਰਜੀਤ ਸਿੰਘ, ਬਿੱਲੂ ਸਿੰਘ, ਕਾਲਾ ਸਿੰਘ, ਹਰਪਾਲ ਸਿੰਘ, ਜਗਰੂਪ ਸਿੰਘ, ਬੱਗਾ ਸਿੰਘ, ਕਾਕਾ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅÏਰਤ ਦੀ ਮਿ੍ਤਕ ਦੇਹ ਦੇ ਮਾਮਲੇ ਨੂੰ ਲੈ ਕੇ ਭੁਟਾਲ ਖ਼ੁਰਦ ਦੇ ਲੋਕਾਂ ਵਲੋਂ ਮੂਨਕ ਥਾਣੇ ਅੱਗੇ ਧਰਨਾ <br/> ਅਗਲੀ ਖ਼ਬਰ ਬੀਕੇਯੂ ਸਿੱਧੂਪੁਰ ਵਲੋਂ ਲਾਇਆ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।