22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਅਕਾਲੀ ਦਲ ਵਲੋਂ ਨਗਰ ਕੌਂਸਲ ਦੀ ਚੋਣ ਜੇਤੂ ਜਜ਼ਬੇ ਨਾਲ ਲੜੀ ਜਾਵੇਗੀ -ਅਰਵਿੰਦ ਖੰਨਾ

ਅਜੀਤ ਡੈਸਕ 14-05-2026
ਸੰਗਰੂਰ, ਭਵਾਨੀਗੜ੍ਹ 13 ਮਈ (ਦਮਨਜੀਤ ਸਿੰਘ, ਰਣਧੀਰ ਸਿੰਘ ਫੱਗੂਵਾਲਾ)- ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਸ਼ੋਮਣੀ ਅਕਾਲੀ ਦਲ (ਬ) ਸੰਗਰੂਰ ਦੀ ਇੱਕ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਈ, ਜਿਸ 'ਚ ਇਹਨਾਂ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਓਥੇ ਭਵਾਨੀਗੜ੍ਹ ਨਗਰ ਕੌਂਸਲ ਅਧੀਨ ਉਮੀਦਵਾਰਾਂ ਦੇ ਨਾਮ ਵੀ ਐਲਾਨੇ ਗਏ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਹਾਜ਼ਰੀ 'ਚ ਹੋਈ ਇਸ ਮੀਟਿੰਗ ਵਿੱਚ ਨਗਰ ਕੌਂਸਲ ਭਵਾਨੀਗੜ੍ਹ ਤੋਂਾ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ 'ਚ ਵਾਰਡ ਨੰਬਰ 2 ਤੋਂ ਜਸਵੀਰ ਕੌਰ (ਜਨਰਲ ਇਸਤਰੀ) ਪਤਨੀ ਸੁਖਜਿੰਦਰ ਸਿੰਘ, ਵਾਰਡ ਨੰਬਰ 3 ਤੋਂ ਹਰਵਿੰਦਰ ਸਿੰਘ ਗੋਲਡੀ ਤੂਰ (ਜਨਰਲ), ਵਾਰਡ ਨੰਬਰ 4 ਤੋਂ ਗੀਤਾ ਸ਼ਰਮਾ (ਜਨਰਲ ਇਸਤਰੀ),ਵਾਰਡ ਨੰਬਰ 5 ਤੋਂ ਸ਼ਿੰਦਰਪਾਲ ਸਿੰਘ (ਐਸ. ਸੀ ),ਵਾਰਡ ਨੰਬਰ 7 ਤੋਂ ਪਰਮਜੀਤ ਸ਼ਰਮਾ (ਜਨਰਲ), ਵਾਰਡ ਨੰਬਰ 9 ਤੋਂ ਵਿਜੈ ਨਾਇਕ (ਬੀ.ਸੀ.),ਵਾਰਡ ਨੰਬਰ 11 ਤੋਂ ਸੁਖਦਰਸ਼ਨ ਸਾਲਦੀ (ਜਨਰਲ), ਵਾਰਡ ਨੰਬਰ 13 ਤੋਂ ਸਾਹਿਲ ਮੜਕਨ (ਜਨਰਲ), ਵਾਰਡ ਨੰਬਰ 14 ਤੋਂ ਤੇਜੀ (ਐਸ.ਸੀ.) ਅਤੇ ਵਾਰਡ ਨੰਬਰ 15 ਤੋਂ ਜਸਵਿੰਦਰ ਕੌਰ ਤੂਰ (ਜਨਰਲ ਇਸਤਰੀ) ਸ਼ਾਮਿਲ ਹਨ | ਮੀਟਿੰਗ ਨੂੰ ਤੇਜਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਵੱਲੋਂ ਸੰਬੋਧਨ ਕਰਦਿਆਂ ਵਰਕਰਾਂ ਵਿੱਚ ਜੋਸ਼ ਭਰਿਆ ਗਿਆ | ਅਰਵਿੰਦ ਖੰਨਾ ਨੇ ਮੀਟਿੰਗ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਚੋਣ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਲੜੀ ਜਾਣੀ ਹੈ | ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹੋਣ ਲੱਗੀਆਂ ਦਾਅਵੇਦਾਰੀਆਂ <br/> ਅਗਲੀ ਖ਼ਬਰ ਡਿਊਟੀਆਂ ਕਟਵਾਉਣ ਦੀ ਮੰਗ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।