13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜੈਨ ਕਾਲਜ ਵਿਖੇ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ

ਅਜੀਤ ਡੈਸਕ 15-05-2026
ਮਲੇਰਕੋਟਲਾ, 14 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਸਥਾਨਕ ਐਮ.ਆਰ.ਡੀ.ਜੈਨ ਕਾਲਜ ਫ਼ਾਰ ਵੁਮੈਨ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਕਾਲਜ ਮੁਖੀ (ਵਿੱਦਿਅਕ ਮਾਮਲਿਆਂ) ਡਾ. ਮੀਨਾ ਕੁਮਾਰੀ ਅਤੇ ਕਾਰਜਕਾਰੀ ਪਿ੍ੰਸੀਪਲ ਸੋਨੀਆ ਗੋਇਲ ਦੀ ਦੇਖ ਰੇਖ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਪ੍ਰਬੰਧਨ ਈਕੋ ਕਲੱਬ ਦੀ ਇੰਚਾਰਜ ਰੀਤੂ ਗੌੜ ਨੇ ਕੀਤਾ | ਮੰਚ ਦਾ ਸੰਚਾਲਨ ਡਾ ਅਨੂ ਗੌੜ ਨੇ ਕੀਤਾ | ਇਸ ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਭਾਸ਼ਣ ਮੁਕਾਬਲੇ 'ਚ ਵਧ ਚੜ੍ਹ ਕੇ ਭਾਗ ਲਿਆ | ਜੱਜ ਦੀ ਭੂਮਿਕਾ ਕਾਲਜੀਏਟ ਸਕੂਲ ਦੀ ਪਿ੍ੰਸੀਪਲ ਸੁਨੀਤਾ ਮਾਰਿਆਂ ਨੇ ਨਿਭਾਈ | ਇਸ ਪ੍ਰੋਗਰਾਮ 'ਚ ਡਾ. ਮੀਨਾ ਕੁਮਾਰੀ ਨੇ ਵਿਦਿਆਰਥਣਾਂ ਨੂੰ ਪਲਾਸਟਿਕ ਦਾ ਪ੍ਰਯੋਗ ਨਾ ਕਰਕੇ ਕੱਪੜੇ ਦੇ ਬਣੇ ਹੋਏ ਬੈਗਾਂ ਦਾ ਪ੍ਰਯੋਗ ਕਰਨ ਬਾਰੇ ਕਿਹਾ | ਸੋਨੀਆ ਗੋਇਲ ਨੇ ਵਿਦਿਆਰਥਣਾਂ ਨੂੰ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਬਾਰੇ ਕਿਹਾ | ਰੀਤੂ ਗੌੜ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਬੰਦ ਕਰਨਾ ਹੋਵੇਗਾ | ਇਸ ਪ੍ਰੋਗਰਾਮ ਦੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਹਾਲੀਆ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਯਸ਼ਿਕਾ ਨੇ ਤੇ ਤੀਜਾ ਸਥਾਨ ਭੂਮਿਕਾ ਨੇ ਪ੍ਰਾਪਤ ਕੀਤਾ | ਸਾਰੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ
ਪਿਛਲੀ ਖ਼ਬਰ ਆਰਮੀ ਪਬਲਿਕ ਸਕੂਲਾਂ 'ਚ ਸੰਸਕਿ੍ਤ ਲਾਜ਼ਮੀ ਪੜ੍ਹਾਉਣ ਦੇ ਫ਼ੈਸਲੇ ਨੂੰ ਧੱਕੇਸ਼ਾਹੀ ਗਰਦਾਨਿਆ ਅਗਲੀ ਖ਼ਬਰ ਆਸ਼ੀਰਵਾਦ ਸਕੂਲ ਝਾੜੋਂ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।