13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਰਸਿੰਗ ਦਿਵਸ ਮਨਾਇਆ <br/>

ਅਜੀਤ ਡੈਸਕ 15-05-2026
ਅਹਿਮਦਗੜ੍ਹ, 14 ਮਈ (ਸੁਖਜੀਤ ਸਿੰਘ ਖੇੜਾ) - ਹਿੰਦ ਮਲਟੀਸਪੈਸ਼ਲਟੀ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਡਾ. ਪੁਨੀਤ ਕੁਮਾਰ ਹਿੰਦ ਅਤੇ ਡਾ. ਗਰੀਮਾ ਹਿੰਦ ਦੀ ਅਗਵਾਈ ਹੇਠ ਮਨਾਇਆ ਇਹ ਦਿਨ ਨਰਸਾਂ ਦੀ ਮਿਹਨਤ, ਸੇਵਾ ਭਾਵਨਾ ਅਤੇ ਸਮਰਪਣ ਨੂੰ ਸਨਮਾਨਿਤ ਸੀ | ਡਾ. ਪੁਨੀਤ ਕੁਮਾਰ ਹਿੰਦ ਅਤੇ ਡਾ. ਗਰੀਮਾ ਹਿੰਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਰਸਾਂ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ | ਡਿਊਟੀ ਡਾਕਟਰਾਂ ਡਾ. ਪਰਦੀਪ ਸਿੰਘ, ਡਾ. ਸਨਾ ਅਲੀ, ਡਾ. ਨਵਜੋਤ ਕੌਰ ਅਤੇ ਡਾ. ਜਾਨਵੀ ਖੁਰਾਨਾ ਨੇ ਵੀ ਨਰਸਿੰਗ ਸਟਾਫ਼ ਨੂੰ ਨਰਸ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ | ਪ੍ਰਸ਼ਾਸਨਿਕ ਟੀਮ ਵਿੱਚ ਰਾਜੂ ਨਾਗਰ, ਦਿਲਪ੍ਰੀਤ ਕੌਰ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਾਈ ਅਤੇ ਨਰਸਿੰਗ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਕੇਕ ਕੱਟ ਕੇ ਨਰਸਿੰਗ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਹਸਪਤਾਲ ਦੇ ਸਟਾਫ਼ ਵਿੱਚ ਰਾਜਵਿੰਦਰ ਕੌਰ, ਰਾਜਨੀਤ ਕੌਰ, ਅਰਸ਼ਦੀਪ ਕੌਰ, ਆਰਤੀ, ਸੰਜਨਾ, ਜਸਦੀਪ ਕੌਰ, ਕਮਲ, ਲਖਵੀਰ, ਸਰਬਜੀਤ ਕੌਰ, ਮਨਦੀਪ ਕੌਰ, ਸੁਖਦਰਸ਼ਨ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਤਰਮਨਦੀਪ ਕੌਰ, ਹਰਦੀਪ ਸਿੰਘ, ਹਰਮਨ ਸਿੰਘ, ਕਰਨਵੀਰ ਸਿੰਘ ਅਤੇ ਛਾਇਆ ਦੀ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਟੇਲੈਂਟ ਹੰਟ ਮੁਕਾਬਲੇ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਧਾਲੀਵਾਲ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨਾਲ ਅਹਿਮ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।