ਭਵਾਨੀਗੜ੍ਹ, 15 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਵਾਰਡ ਨੰਬਰ-3,13 ਅਤੇ 10 ਦੇ ਕੁੱਝ ਆਗੂਆਂ ਨੇ ਕਾਂਗਰਸ ਦਾ ਪੱਲਾ ਫੜਿਆ, ਜਿਨ੍ਹਾਂ ਵਿਚੋਂ 3 ਆਗੂਆਂ ਨੂੰ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਨ੍ਹਾਂ ਵਾਰਡਾਂ ਤੋਂ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਬਣਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੀ ਸਿਲੈੱਕਸ਼ਨ ਕਮੇਟੀ ਦੇ ਆਗੂ ਮੰਗਤ ਸ਼ਰਮਾ, ਜਗਤਾਰ ਸ਼ਰਮਾ ਅਤੇ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ ਸ਼੍ਰੀ ਸਿੰਗਲਾ ਨੇ ਸ਼ਹਿਰ ਵਾਸੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਕਾਂਗਰਸ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਵਾਰਡ ਨੰਬਰ-01 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਮਹਿੰਦਰ ਪਾਲ ਸਿੰਘ ਤੂਰ ਦੇ ਪੁੱਤਰ ਅਮਰਪਾਲ ਸਿੰਘ ਤੂਰ, ਵਾਰਡ ਨੰਬਰ 2 ਤੋਂ ਬਲਵਿੰਦਰ ਸਿੰਘ, ਵਾਰਡ ਨੰਬਰ 3 ਤੋਂ ਜਗਤਾਰ ਸਿੰਘ ਤੂਰ, ਵਾਰਡ ਨੰਬਰ-4 ਤੋਂ ਪੁਸ਼ਪਾ ਰਾਣੀ , ਵਾਰਡ ਨੰਬਰ 5 ਤੋਂ ਰਣਜੀਤ ਸਿੰਘ, ਵਾਰਡ ਨੰਬਰ 6 ਤੋਂ ਸਾਬਕਾ ਕੌਂਸਲਰ ਰਜਨੀ ਸ਼ਰਮਾ, ਵਾਰਡ ਨੰਬਰ 7 ਤੋਂ ਸਾਬਕਾ ਕੌਂਸਲਰ ਗੁਰਤੇਜ ਸਿੰਘ ਤੇਜੀ, ਵਾਰਡ ਨੰਬਰ 8 ਤੋਂ ਗੁਰਤੇਜ ਕੌਰ, ਵਾਰਡ ਨੰਬਰ 9 ਤੋਂ ਬਲਕਾਰ ਸਿੰਘ, ਵਾਰਡ ਨੰਬਰ10 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 11 ਤੋਂ ਹਰਪ੍ਰੀਤ ਸਿੰਘ ਬਾਜਵਾ, ਵਾਰਡ ਨੰਬਰ 12 ਤੋਂ ਮਨਦੀਪ ਕੌਰ ਪਤਨੀ ਸੰਜੀਵ ਲਾਲਕਾ ਸਾਬਕਾ ਕੌਂਸਲਰ, ਵਾਰਡ ਨੰਬਰ 13 ਤੋਂ ਰੂਪ ਚੰਦ ਗੋਇਲ, ਵਾਰਡ ਨੰਬਰ 14 ਤੋਂ ਕਸ਼ਮੀਰੋ ਦੇਵੀ, ਵਾਰਡ ਨੰਬਰ 15 ਤੋਂ ਕਰਮਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ | ਇਨ੍ਹਾਂ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਦੇ ਚਾਹਵਾਨ ਵਾਰਡ ਨੰਬਰ 3 ਤੋਂ ਜਗਤਾਰ ਸਿੰਘ ਤੂਰ, ਵਾਰਡ ਨੰਬਰ-13 ਤੋਂ ਰੂਪ ਚੰਦ ਗੋਇਲ ਅਤੇ ਵਾਰਡ ਨੰਬਰ 10 ਗੁਰੂ ਨਾਨਕ ਕਲੋਨੀ ਅਤੇ ਜੋਗਿੰਦਰ ਨਗਰ ਤੋਂ ਮਨਪ੍ਰੀਤ ਕੌਰ ਸਮੇਤ ਹੋਰ ਆਗੂਆਂ ਜਿਨ੍ਹਾਂ ਵਿਚ ਹਰਪ੍ਰੀਤ ਸਿੰਘ, ਗੁਰਕੀਰਤ ਸਿੰਘ, ਕਰਨ ਸਿੰਘ, ਸੰਦੀਪ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਕਿ੍ਸ਼ਨ ਸਿੰਘ, ਲਾਲ ਰਾਜੂ, ਹੈਪੀ, ਤਰਸੇਮ ਸਿੰਘ, ਪਵਿੱਤਰ ਸਿੰਘ ਆਦਿ ਦੇ ਪਰਿਵਾਰ ਵੱਖ-ਵੱਖ ਸਮਾਗਮਾਂ ਦੌਰਾਨ ਕਾਂਗਰਸ 'ਚ ਸ਼ਾਮਿਲ ਹੋਏ | ਇਨ੍ਹਾਂ ਸਮਾਗਮਾਂ ਵਿਚ ਉਕਤ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਰਾਜਿੰਦਰ ਸਿੰਘ ਸੰਘਰੇੜੀ, ਸੁਖਮਹਿੰਦਰ ਪਾਲ ਸਿੰਘ ਤੂਰ, ਪਰਮਿੰਦਰ ਸਿੰਘ, ਹਰਦੀਪ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਵਰਿੰਦਰ ਮਿੱਤਲ, ਸੰਜੂ ਵਰਮਾ, ਬਲਵਿੰਦਰ ਸਿੰਘ ਘਾਬਦੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਹਾਜ਼ਰ ਸਨ |