ਅਮਰਗੜ੍ਹ, 12 ਮਈ (ਪਵਿੱਤਰ ਸਿੰਘ) - ਪੰਜਾਬ ਨੰਬਰਦਾਰਾ ਯੂਨੀਅਨ ਇਕਾਈ ਅਮਰਗੜ੍ਹ ਦੀ ਇੱਕ ਮੀਟਿੰਗ ਪੁਰਾਣੀ ਤਹਿਸੀਲ ਅੰਦਰ ਯੂਨੀਅਨ ਦੇ ਦਫ਼ਤਰ ਵਿਖੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਦੀ ਅਗਵਾਈ 'ਚ ਹੋਈ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਖ਼ਜ਼ਾਨਚੀ ਭਰਭੂਰ ਸਿੰਘ ਅਲੀਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ 'ਚ ਸੂਬੇ ਦੇ ਨੰਬਰਦਾਰਾਂ ਨਾਲ ਕੀਤੇ ਗਏ ਵਾਅਦੇ ਜਿਵੇਂ ਕਿ ਮਾਣ ਭੱਤਾ ਪੰਜ ਹਜ਼ਾਰ ਰੁਪਏ ਕਰਨਾ, ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ ਆਦੀ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੇ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜੇਕਰ ਸਾਡੀਆਂ ਮੰਗਾਂ ਨੂੰ ਜਲਦੀ ਪੂਰੀਆਂ ਨਾ ਕੀਤਾ ਗਿਆ ਤਾਂ ਅਸੀਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਡਣਾ ਤੋਂ ਵੀ ਗੁਰੇਜ਼ ਨਹੀਂ ਕਰਾਂਗੇ | ਇਸ ਮੌਕੇ ਖ਼ਜ਼ਾਨਚੀ ਭਰਪੂਰ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਝੱਲ, ਪਰਮਜੀਤ ਸਿੰਘ ਅਮਰਗੜ੍ਹ ਗੁਰਮੀਤ ਸਿੰਘ ਗੀਗਾ ਮਾਜਰਾ, ਨਵਤੇਜ ਸਿੰਘ ਝੱਲ, ਜਮੀਲ ਮੁਹੰਮਦ ਮੁਹੰਮਦਪੁਰਾ, ਸੁਰਿੰਦਰ ਸਿੰਘ, ਰਣਜੀਤ ਸਿੰਘ ਅਲੀਪੁਰ, ਰੁਪਿੰਦਰ ਸਿੰਘ ਭੂਮਸੀ ਅਤੇ ਹਰਜਿੰਦਰ ਸਿੰਘ ਚੌਂਦਾ ਤੋਂ ਇਲਾਵਾ ਇਲਾਕੇ ਦੇ ਨੰਬਰਦਾਰ ਮੌਜੂਦ ਸਨ |