27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵੱਖ-ਵੱਖ ਸਕੂਲਾਂ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 16-05-2026
ਸੰਦੌੜ, 15 ਮਈ (ਜਸਵੀਰ ਸਿੰਘ ਜੱਸੀ)-ਸਕੂਲ ਆਫ਼ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਰੁਕਸਾਨਾ ਪੁੱਤਰੀ ਸ੍ਰੀ ਬਸ਼ੀਰ ਮੁਹੰਮਦ ਵਾਸੀ ਪਿੰਡ ਦੁਲਮਾਂ ਕਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਨਤੀਜੇ 483/500 (96.6%) (ਆਰਟਸ ਗਰੁੱਪ) ਹਾਸਿਲ ਕਰ ਕੇ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਨਵਪ੍ਰੀਤ ਕੌਰ ਪੁਤਰੀ ਸ. ਬਲਰਾਜ ਸਿੰਘ ਨੇ 475/500 95% (ਸਾਇੰਸ ਗਰੁੱਪ) ਵਿੱਚੋਂ ਜ਼ਿਲੇ੍ਹ ਦੇ 10 ਟਾਪ ਵਿਦਿਆਰਥੀਆਂ ਵਿੱਚ ਨਾਮ ਦਰਜ ਕਰਵਾ ਕੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਅਤੇ ਜਸਵੀਰ ਕੌਰ ਪੁੱਤਰੀ ਸ. ਗੁਰਜੰਟ ਸਿੰਘ ਨੇ 473/500 94.6 % (ਆਰਟਸ ਗਰੁੱਪ) ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ 11 ਵਿਦਿਆਰਥੀਆਂ ਦੇ 90% ਤੋਂ ਵੱਧ ਅਤੇ 44 ਵਿਦਿਆਰਥੀਆਂ ਦੇ 80% ਤੋਂ ਵੱਧ ਅੰਕ ਹਾਸਲ ਕੀਤੇ | ਸਮੇਂ ਪਿ੍ੰਸੀਪਲ ਦਲਬੀਰ ਸਿੰਘ ਨੇ ਦੱਸਿਆ ਕੇ ਯੋਗ ਅਧਿਆਪਕ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨੇ ਵਿਦਿਆਰਥੀਆਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ | ਜਿੱਥੇ ਵਿਦਿਆਰਥੀਆਂ ਨੇ ਸਕੂਲ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਪੂਰੇ ਇਲਾਕੇ ਵਿੱਚ ਵੀ ਵਿਦਿਆਰਥੀਆਂ ਦੀ ਮਿਹਨਤ ਦੇ ਚਰਚੇ ਹਨ | ਵਿਦਿਆਰਥੀਆਂ ਦੀ ਪ੍ਰਾਪਤੀ ਤੋਂ ਖ਼ੁਸ਼ ਹੁੰਦੇ ਹੋਏ ਪਿ੍ੰਸੀਪਲ ਦਲਬੀਰ ਸਿੰਘ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ | ਪਿ੍ੰਸੀਪਲ ਦਲਬੀਰ ਸਿੰਘ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਜਮਾਤ ਇੰਚਾਰਜ ਸਾਹਿਬਾਨ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਸਮੇਂ ਮੌਕੇ ਤੇ ਲੈਕਚਰ ਅਮਨਦੀਪ ਸਿੰਘ, ਲੈਕਚਰ ਇਕਬਾਲ ਸਿੰਘ, ਲੈਕਚਰ ਕੁਲਦੀਪ ਸਿੰਘ, ਲੈਕਚਰਾਰ ਜਗਸੀਰ ਸਿੰਘ ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਬਲਵਿੰਦਰ, ਲੈਕਚਰਾਰ ਹਰਸਿਮਰਨ ਕੌਰ, ਲੈਕਚਰਾਰ ਜਸਪ੍ਰੀਤ ਕੌਰ ਕੈਂਪਸ ਮੈਨੇਜਰ ਗੁਰਚਰਨ ਹਿੰਦੀ ਮਿਸਟਰੈਸ ਹਰਜਿੰਦਰ ਕੌਰ, ਮੈਥ ਮਿਸਟਰੈਸ ਹਰਜੀਤ ਕੌਰ ਐਸ ਐਸ ਮਿਸਟਰੈਸ ਅਮਨਦੀਪ ਕੌਰ, ਕੰਪਿਊਟਰ ਅਧਿਆਪਕ ਨਾਇਬ ਸਿੰਘ, ਕੰਪਿਊਟਰ ਅਧਿਆਪਕ ਹਰਵਿੰਦਰ ਸਿੰਘ, ਪੰਜਾਬੀ ਮਿਸਟਰੈਸ, ਜਤਿੰਦਰ ਕੌਰ, ਸਾਇੰਸ ਮਿਸਟਰੈਸ ਪਰਮਿੰਦਰ ਕੌਰ, ਮਾਸਟਰ ਤਨਵੀਰ ਅਹਿਮਦ ਮਾਸਟਰ ਜਸਵੀਰ ਸਿੰਘ ਮਾਸਟਰ ਸਿਤੰਦਰਪਾਲ ਸਿੰਘ, ਮਾਸਟਰ ਚਰਨਜੋਤ ਸਿੰਘ ਰਮਨਦੀਪ ਸਿੰਘ ਆਰਜੂ ਬੱਗਾ ਹਾਜ਼ਰ ਸਨ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਦੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਨਤੀਜਿਆਂ ਵਿਚ ਆਯਾਨਾ ਨੇ 97.6% ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ, ਮੁਬੀਨ ਅਤੇ ਦਮਨਦੀਪ ਕੌਰ ਨੇ 92.2% ਅੰਕ ਪ੍ਰਾਪਤ ਕਰ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਿਲ ਕੀਤਾ | ਦਵਿੰਦਰ ਸਿੰਘ ਨੇ 91.4% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਰੀਆ ਨੇ 90.4% ਅੰਕ ਪ੍ਰਾਪਤ ਕਰ ਕੇ ਚੌਥਾ ਅਤੇ ਸੁਹਾਲੀਆ ਨੇ 88.8% ਅੰਕ ਪ੍ਰਾਪਤ ਕਰ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਅਮਨਜੋਤ ਸਿੰਘ ਨੇ 88% , ਮਨਵੀਰ ਸਿੰਘ ਨੇ 87.6%, ਹੁਨਰਪ੍ਰੀਤ ਕੌਰ ਨੇ 86.6%, ਸੌਰਭ ਨੇ 85.6%, ਧਰੁਵ ਉੱਪਲ ਨੇ 85.4%, ਮਰਿਯਮ ਨੇ 84.8%, ਮਾਨਿਆ ਨੇ 84.2%, ਅਰਸ਼ਪ੍ਰੀਤ ਕੌਰ ਨੇ 83.8% ਅਤੇ ਰਣਵੀਰ ਜੋਸ਼ੀ ਨੇ 83.4% ਅੰਕ ਪ੍ਰਾਪਤ ਕਰ ਕੇ ਸਕੂਲ ਦੀਆਂ ਉਪਲਬਧੀਆਂ ਵਿਚ ਵਾਧਾ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪਰਮਿੰਦਰ ਕੌਰ ਗਰੇਵਾਲ, ਚੇਅਰਮੈਨ ਜਸਵੰਤ ਸਿੰਘ ਗੱਜਣ ਮਾਜਰਾ ਐਮ.ਐਲ.ਏ. ਅਮਰਗੜ੍ਹ ਅਤੇ ਟਰੱਸਟ ਮੈਂਬਰ ਖੁਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਕਾਮਯਾਬੀ ਪਿੱਛੇ ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਮਿਹਨਤ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੌਲੀ) -ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ 'ਚੋਂ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦਾ ਪ੍ਰਦਰਸ਼ਨ ਸਾਇੰਸ ਗਰੁੱਪ ਦਾ ਨਤੀਜਾ 98% ਕਾਮਰਸ ਗਰੁੱਪ ਦਾ 99 % ਅਤੇ ਆਰਟਸ ਗਰੁੱਪ ਦਾ ਨਤੀਜਾ 88%. ਸ਼ਾਨਦਾਰ ਰਿਹਾ | ਸਾਇੰਸ ਗਰੁੱਪ ਵਿੱਚ ਪਹਿਲਾ ਸਥਾਨ ਮਨਰੀਤ ਕੌਰ 92.8 ਪ੍ਰਤੀਸ਼ਤ, ਦੂਜਾ ਸਥਾਨ ਰਾਜਵੀਰ ਸਿੰਘ 89.8% ਤੇ ਤੀਜਾ ਸਥਾਨ ਗੁਰਸ਼ਰਨ ਸਿੰਘ 89.6 ਪ੍ਰਤੀਸ਼ਤ ਰਿਹਾ | ਕਾਮਰਸ ਗਰੁੱਪ ਵਿੱਚ ਭਵਨਦੀਪ -ਕੌਰ ਨੇ ਪਹਿਲਾ ਸਥਾਨ 87.%, ਦੂਜਾ ਸਥਾਨ ਪਵਨਜੋਤ ਕੌਰ ਭੁੱਲਰ 86.8%, ਤੀਜਾ ਸਥਾਨ ਜਸਦੀਪ ਕੌਰ 86.6% ਲੈ ਕੇ ਹਾਸਲ ਕੀਤਾ | ਆਰਟਸ ਗਰੁੱਪ ਵਿੱਚੋਂ ਰੁਪਿੰਦਰ ਕੌਰ ਨੇ 88.6%, ਹਰਮਨਦੀਪ ਸਿੰਘ ਨੇ 88% ਅੰਕ ਨਾਲ ਦੂਜਾ ਅਤੇ ਸਥਾਨ ਅਤੇ ਰਿਧੀ ਗਰਗ ਨੇ 86% ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ | ਪ੍ਰਬੰਧਕ ਕਮੇਟੀ ਮੈਨੇਜਰ ਰਵਿੰਦਰ ਸਿੰਘ ਰੋਮੀ ਅਤੇ ਸੈਕਟਰੀ ਗੁਰਮੀਤ ਸਿੰਘ ਛਪਾਰ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸਰਪੰਚ ਹਰਦੀਪ ਸਿੰਘ ਬੋੜਹਾਈ, ਡਾ. ਚਰਨਜੀਤ ਸਿੰਘ ਪੰਧੇਰ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਨਮਜ਼ਰਾ, ਪਿ੍ੰਸੀਪਲ ਪ੍ਰਦੀਪ ਕੌਰ, ਪਿੰ੍ਰਸੀਪਲ ਹਰਸਿਮਰਨ ਕੌਰ ਅਤੇ ਕੁਲਵੰਤ ਸਿੰਘ ਨੇ ਸਕੂਲ ਸਟਾਫ਼ ਦੀ ਸਰਾਹਨਾ ਕੀਤੀ | ਇਸ ਮੌਕੇ ਤੇ ਸੋਨੀਆ ਗੋਇਲ, ਅਮਨਚੈਨ ਸਿੰਘ, ਅੰਜਨਾ ਜੈਨ, ਮਧੂਮਿਤਾ, ਜਤਿੰਦਰ ਕੌਰ, ਸੁਖਵਿੰਦਰ ਕੌਰ, ਚਮਕੌਰ ਸਿੰਘ, ਪ੍ਰਵੀਨ ਜੈਨ, ਰੁਪਿੰਦਰ ਕੌਰ ਆਦਿ ਮੌਜੂਦ ਸਨ |
ਮਸਤੂਆਣਾ ਸਾਹਿਬ, (ਦਮਦਮੀ) - ਸੀ.ਬੀ.ਐੱਸ.ਈ. ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਦੌਰਾਨ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ | ਅਕੈਡਮੀ ਦੇ ਪਿ੍ੰਸੀਪਲ ਸ੍ਰੀ ਵਿਜੇ ਪਲਾਹਾ ਨੇ ਫ਼ਖ਼ਰ ਮਹਿਸੂਸ ਕਰਦਿਆਂ ਦੱਸਿਆ ਕਿ ਅਕੈਡਮੀ ਦੇ ਕੁੱਲ 82 ਬੱਚਿਆਂ ਨੇ ਇਹ ਪ੍ਰੀਖਿਆ ਵਿੱਚ ਭਾਗ ਲਿਆ ਸੀ | ਜਿਨ੍ਹਾਂ ਵਿੱਚ ਹਰਪ੍ਰਤਾਪ ਸਿੰਘ ਨੇ 93.8% ਅੰਕ ਲੈ ਕੇ ਪਹਿਲਾ, ਨੀਲਪ੍ਰੀਤ ਕੌਰ ਨੇ 92.2% ਅੰਕ ਲੈ ਕੇ ਦੂਜਾ ਅਤੇ ਮਨਦੀਪ ਕੌਰ ਨੇ 89.6% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ 22 ਵਿਦਿਆਰਥੀਆਂ ਨੇ 80% ਤੋਂ ਵੱਧ, 42 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ 61 ਵਿਦਿਆਰਥੀਆਂ ਨੇ 60% ਤੋਂ ਵੱਧ ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਬਾਰ੍ਹਵੀਂ ਜਮਾਤ ਪਾਸ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ਾ ਅਨੁਸਾਰ ਅੰਗਰੇਜ਼ੀ ਵਿਸ਼ੇ ਵਿੱਚ 100, ਪੰਜਾਬੀ ਵਿੱਚ 99, ਗਣਿਤ ਅਤੇ ਬਾਇਉਲੋਜੀ ਵਿੱਚ 97, ਕਮਿਸਟਰੀ ਅਤੇ ਪੋਲਿਟੀਕਲ ਸਾਇੰਸ ਵਿੱਚ 95, ਫਿਜ਼ੀਕਲ ਐਜੂੇਸ਼ਨ ਵਿੱਚ 94 ਅਤੇ ਫਿਜੀਕਸ ਅਤੇ ਸੋਸ਼ੌਲੋਜੀ ਵਿੱਚ 92 ਅੰਕ ਪ੍ਰਾਪਤ ਕੀਤੇ | ਇਸ ਸ਼ਾਨਦਾਰ ਸਫਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਵਿਜੇ ਪਲਾਹਾ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਸਿੱਟਾ ਹੈ |

ਪਿਛਲੀ ਖ਼ਬਰ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਦੀ ਇਮਾਰਤ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ 5 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।