ਸੰਗਰੂਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਦਾ ਜਮਾਤ ਬਾਰ੍ਹਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਚੰਗੇ ਨਤੀਜੇ ਤੋਂ ਸਕੂਲ ਦੇ ਮਿਹਨਤੀ ਤੇ ਅਣਥੱਕ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਸਾਫ਼ ਝਲਕਦੀ ਹੈ | ਇਸ ਚੰਗੇ ਨਤੀਜੇ ਦੀ ਖ਼ਬਰ ਨਾਲ ਸਾਰਿਆਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਉੱਠੀ | ਸਕੂਲ ਦੇ 21 ਵਿਦਿਆਰਥੀਆਂ ਨੇ (80 % ਤੋਂ ਉੱਪਰ), 12 ਵਿਦਿਆਰਥੀਆਂ ਨੇ (85% ਤੋਂ ਉੱਪਰ), 6 ਵਿਦਿਆਰਥੀਆਂ ਨੇ (90% ਤੋਂ ਉੱਪਰ) ਅੰਕ ਹਾਸਲ ਕੀਤੇ ਅਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 97.4 % ਅੰਕ ਪ੍ਰਾਪਤ ਕਰ ਕੇ ਸਕੂਲ ਦੇ ਨਤੀਜੇ ਨੂੰ 'ਚਾਰ ਚੰਨ ਲਗਾ' ਦਿੱਤੇ | ਸਾਇੰਸ ਵਿਸ਼ਿਆਂ ਵਿੱਚੋਂ ਖੁਸ਼ਪ੍ਰੀਤ ਕੌਰ ਨੇ ਨੇ 97.4% ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ,ਸੁਖਮਨਪ੍ਰੀਤ ਕੌਰ ਨੇ 96.4 % ਅੰਕ ਪ੍ਰਾਪਤ ਕਰ ਕੇ ਦੂਸਰਾ ਤੇ ਹਰਨੂਰ ਕੌਰ ਨੇ 87.8 % ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਸਾਇੰਸ ਵਿੱਚ ਜੀਵਨਜੋਤ ਸਿੰਘ(86.6%), ਰਿਆਨ ਬਾਂਸਲ (86.4 %), ਇਨਾਇਤਵੀਰ ਸਿੰਘ (86.2%), ਭਵਗੁਨ ਵੀਰ ਕੌਰ (85.6%), ਪ੍ਰਭਨੂਰ ਕੌਰ(83%), ਪਰਨਪ੍ਰੀਤ ਕੌਰ(82.8%), ਪਰਮਿੰਦਰ ਕੌਰ (82.2%), ਅਜੈ ਪਾਲ ਸਿੰਘ ਵੜੈਚ (81.8%) , ਹਰਮਨ ਹੁੰਦਲ (81.4%) , ਪ੍ਰਭਜੋਤ ਕੌਰ (81.4%) | ਕਾਮਰਸ ਵਿਸ਼ਿਆਂ ਵਿੱਚੋਂ ਹਰਮੀਨ ਕੌਰ ਨੇ 96.6%, ਨੇ ਪਹਿਲਾ, ਚੰਨਵੀਰ ਸਿੰਘ ਨੇ 87% ਅੰਕ ਪ੍ਰਾਪਤ ਕਰ ਕੇ ਦੂਸਰਾ, ਨਿਸ਼ਾਂਤ ਸਿੰਘ ਨੇਹਲ ਨੇ 84.4 % ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਇਨ੍ਹਾਂ ਵਿਦਿਆਰਥੀਆਂ ਨੇ ਸਰਾਹਣਾਯੋਗ ਅੰਕ ਪ੍ਰਾਪਤ ਕਰ ਕੇ ਆਪਣੇ ਸਕੂਲ , ਅਧਿਆਪਕਾਂ ਤੇ ਮਾਪਿਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ | ਹਰਅਸੀਸ ਸਿੰਘ (83.8%), ਫ਼ਬਨੀਤ ਸਿੰਘ (82.8%), ਅਰਮਾਨ ਸਿੰਘ (82%), ਹਰਮਨ ਸਿੰਘ ਚਹਿਲ(81%), ਗੁਰਵੰਸ਼ਿਕਾ(80.4%) | ਆਰਟਸ ਦੇ ਨਤੀਜੇ ਮੁਤਾਬਿਕ ਐਸ਼ਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ 90.6 % ਪ੍ਰਾਪਤ ਕਰ ਕੇ ਪਹਿਲਾ ਸਥਾਨ , ਹਰਸ਼ਪ੍ਰੀਤ ਸਿੰਘ ਨੇ 90.2% ਅੰਕ ਪ੍ਰਾਪਤ ਕਰ ਕੇ ਦੂਸਰਾ ਅਤੇ ਦਕਸ਼ਨੂਰ ਸਿੰਘ ਨੇ 84%, ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ |ਅਰਮਾਨ ਆਸ਼ਟਾ ਨੇ (83.4%), ਅਸ਼ਮੀਤ ਕੌਰ ਨੇ (83%), ਅਨੁਰੀਤ ਕੌਰ ਨੇ(81.6%) ਅੰਕ ਹਾਸਲ ਕੀਤੇ | ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਸ: ਤੇਜਿੰਦਰ ਸਿੰਘ ਵਾਲੀਆ ਨੇ ਅਧਿਆਪਕਾਂ , ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੰੂ ਸੰਬੋਧਨ ਕੀਤਾ ਕਿ ਕਾਮਯਾਬੀ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਹੌਸਲੇ ਨਾਲ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਹਨ | ਸਕੂਲ ਦੀ ਪਿ੍ੰਸੀਪਲ ਡਾ.ਪਰਮਿੰਦਰ ਸੰਧੂ ਨੇ ਵੀ ਆਪਣੇ ਹੋਣਹਾਰ ਵਿਦਿਆਰਥੀਆਂ ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਉਮੀਦ ਕੀਤੀ |