ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ ਤੀਜੇ ਦਿਨ ਤੱਕ 127 ਨਾਮਜ਼ਦਗੀਆਂ ਦਾਖਲ
ਅਜੀਤ ਡੈਸਕ
16-05-2026
ਨਗਰ ਕੌਂਸਲ ਬੁਢਲਾਡਾ ਲਈ ਵੱਖ-ਵੱਖ ਵਾਰਡਾਂ ਤੋਂ 32 ਨਾਮਜ਼ਦਗੀਆਂ ਦਾਖਲ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਗਰ ਕੌਂਸਲ ਬੁਢਲਾਡਾ ਦੇ 19 ਕੌਂਸਲਰਾਂ ਦੀ ਚੋਣ ਸੰਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਜਾਰੀ ਅਮਲ ਤਹਿਤ ਤੀਜੇ ਦਿਨ ਤੱਕ ਕੁੱਲ 32 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ ਹਨ | ਰਿਟਰਨਿੰਗ ਅਫ਼ਸਰ ਨਗਰ ਕੌਂਸਲ-ਕਮ-ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ 3 ਦਿਨਾਂ ਦੌਰਾਨ ਬੁਢਲਾਡਾ ਕੌਂਸਲ ਲਈ ਵੱਖ-ਵੱਖ ਵਾਰਡਾਂ ਤੋਂ 32 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੋਈ ਵੀ ਯੋਗ ਉਮੀਦਵਾਰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦਾ ਹੈ |
ਨਗਰ ਪੰਚਾਇਤ ਬੋਹਾ ਦੀ ਚੋਣ ਲਈ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕ ਨਗਰ ਪੰਚਾਇਤ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਇੱਥੋਂ ਦੇ ਨਗਰ ਪੰਚਾਇਤ ਦਫ਼ਤਰ ਵਿਖੇ 16 ਉਮੀਦਵਾਰਾਂ ਨੇ ਕਾਗ਼ਜ਼ ਭਰੇ | ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ 10 ਉਮੀਦਵਾਰਾਂ ਨੇ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ, ਸ਼ਹਿਰੀ ਪ੍ਰਧਾਨ ਯੂਥ ਜਤਿੰਦਰ ਸਿੰਘ ਸੋਢੀ, ਜਥੇਦਾਰ ਜੋਗਾ ਸਿੰਘ ਬੋਹਾ ਅਤੇ ਸ਼ਹਿਰੀ ਪ੍ਰਧਾਨ ਬੋਹਾ ਸਤੀਸ਼ ਕੁਮਾਰ ਮੌਜੂਦਗੀ 'ਚ ਇਕੱਠੇ ਪਾਰਟੀ ਹਾਈਕਮਾਨ ਦੀ ਨਿਗਰਾਨੀ ਹੇਠ ਕਾਗ਼ਜ਼ ਦਾਖਲ ਕੀਤੇ | ਕਾਗ਼ਜ਼ ਦਾਖਲ ਕਰਨ ਵਾਲਿਆਂ 'ਚ ਵਾਰਡ ਨੰ. 1 ਤੋਂ ਸਰਬਜੀਤ ਕੌਰ, 2 ਤੋਂ ਜਿੰਦਰਪਾਲ ਸਿੰਘ, 3 ਤੋਂ ਜਸਵੀਰ ਸਿੰਘ ਮੌੜ, 4 ਤੋਂ ਮਲਕੀਤ ਸਿੰਘ, 7 ਤੋਂ ਪਿੰਦਰਜੀਤ ਕੌਰ, 8 ਤੋਂ ਰਾਜਵਿੰਦਰ ਕੌਰ, 9 ਤੋਂ ਸ਼ਰਨਜੀਤ ਕੌਰ, 10 ਤੋਂ ਗੁਰਮੀਤ ਸਿੰਘ, 12 ਤੋਂ ਬਾਦਲ ਅਤੇ 13 ਤੋਂ ਮਹਾਂਵੀਰ ਸਿੰਘ ਸਨ | ਉਕਤ ਤੋਂ ਇਲਾਵਾ ਵਾਰਡ ਨੰ. 8 ਤੋਂ ਵੀਰਪਾਲ ਕੌਰ ਪਤਨੀ ਸੁਖਵਿੰਦਰ ਸਿੰਘ, 10 ਤੋਂ ਪ੍ਰਦੀਪ ਬਿੱਟਾ, 11 ਤੋਂ ਗੁਰਮੀਤ ਕੌਰ ਪਤਨੀ ਕਾਲਾ ਸਿੰਘ, 4 ਤੋਂ ਸੱਤਪਾਲ ਸਿੰਘ ਸੱਤਾ ਤੇ ਮਹਿੰਦਰ ਕੌਰ, 9 ਤੋਂ ਪੁਸ਼ਪਾ ਰਾਣੀ ਮਾਤਾ ਨਿਖਿਲ ਗੋਇਲ ਨੇ ਵੀ ਆਪਣੇ ਕਾਗ਼ਜ਼ ਦਾਖਲ ਕੀਤੇ ਹਨ | 13 ਵਾਰਡਾਂ 'ਚੋਂ ਬਾਕੀ ਉਮੀਦਵਾਰਾਂ ਵਲੋਂ ਆਪਣੀਆਂ ਫਾਈਲਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਪਰ ਹਾਲੇ ਤੱਕ ਕਾਂਗਰਸ ਪਾਰਟੀ ਵਲੋਂ ਆਪਣੇ ਕਾਗ਼ਜ਼ ਦਾਖਲ ਨਹੀਂ ਕੀਤੇ ਗਏ | ਇਸ ਦੌਰਾਨ ਵਾਰਡ ਨੰ. 2, 5, 6 ਤੇ 11 ਆਦਿ ਦੇ ਉਮੀਦਵਾਰ ਵਕੀਲਾਂ ਪਾਸੋਂ ਆਪਣੇ ਕਾਗ਼ਜ਼ ਤਿਆਰ ਕਰਵਾਉਣ 'ਚ ਲੱਗੇ ਹੋਏ ਹਨ | ਵਧੇਰੇ ਲੋਕਾਂ ਦੀ ਅੱਖ ਕਸਬੇ ਦੇ ਚਰਚਿਤ ਵਾਰਡ ਨੰ. 9 ਤੇ 11 'ਤੇ ਲੱਗੀ ਹੋਈ ਹੈ |