30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜਿਹੜੀ ਪਾਰਟੀ ਦੇ ਵਰਕਰ ਮਜ਼ਬੂਤ ਹੋਣਗੇ, ਉਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗੀ- ਬਹਿਣੀਵਾਲ <br/>

ਅਜੀਤ ਡੈਸਕ 18-05-2026
ਖਨੌਰੀ, 17 ਮਈ (ਬਲਵਿੰਦਰ ਸਿੰਘ ਥਿੰਦ) - ਜਿਹੜੀ ਪਾਰਟੀ ਦੇ ਵਰਕਰ ਮਜ਼ਬੂਤ ਹੋਣਗੇ ਅਤੇ ਦਿਲੋਂ ਪਾਰਟੀ ਲਈ ਕੰਮ ਕਰਨਗੇ, ਉਹ ਪਾਰਟੀ ਹਮੇਸ਼ਾ ਚੜ੍ਹਦੀ ਕਲ੍ਹਾ 'ਚ ਰਹੇਗੀ, 'ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਖਨੌਰੀ ਦੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ (ਸੰਤ ਆਸ਼ਰਮ) ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਅੱਜ ਖਨੌਰੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਕਲ ਖਨੌਰੀ ਸਮੇਤ 18 ਪਿੰਡਾਂ ਦੇ ਵਰਕਰਾਂ ਦੀ ਮੀਟਿੰਗ ਰੱਖੀ ਗਈ ਸੀ | ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਲਗਾਤਾਰ ਆਧਾਰ ਵਧਦਾ ਜਾ ਰਿਹਾ ਹੈ ਅਤੇ ਲਗਾਤਾਰ ਲੋਕ ਇਸ ਨਾਲ ਜੁੜਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਦੇ ਮਕਸਦ ਨਾਲ ਜਲਦੀ ਹੀ ਸਰਕਲ, ਪਿੰਡਾਂ, ਬੂਥ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਪੀ.ਏ. ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਵਰਗੀ ਸਾਫ਼ ਸੁਥਰੀ ਸ਼ਖ਼ਸੀਅਤ ਲਹਿਰਾਗਾਗਾ ਹਲਕੇ ਨੂੰ ਮਿਲੀ ਹੈ, ਜਿਨ੍ਹਾਂ ਵਲੋਂ ਕਰਵਾਏ ਗਏ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ | ਇਸ ਮੀਟਿੰਗ ਨੂੰ ਪੁਨਰ ਸੁਰਜੀਤ ਪੰਜਾਬ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਸਾਗਰਾ, ਰਿਪੁਦਮਨ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਮਹੀਪਾਲ ਭੁੱਲਣ ਸਾਬਕਾ ਚੇਅਰਮੈਨ, ਇੰਦਰ ਸਰਕਲ ਪ੍ਰਧਾਨ, ਨਰੇਸ਼ ਗਿੱਲ ਬਨਾਰਸੀ, ਰਘਬੀਰ ਸਿੰਘ ਬਨਾਰਸੀ, ਦਰਸ਼ਨ ਸਿੰਘ ਤੇਈਪੁਰ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਸ਼ਹਿਰੀ ਪ੍ਰਧਾਨ ਵਿਕਾਸ ਸਿੰਗਲਾ ਟੀਟੂ, ਅਮਰੀਕ ਸਿੰਘ ਬਹਿਣੀਵਾਲ, ਵਿਜੈ, ਰਜੇਸ਼, ਪ੍ਰਦੀਪ ਸਿੰਗਲਾ, ਵੇਦ ਪ੍ਰਕਾਸ਼, ਗੁਰਸੇਵਕ, ਪ੍ਰਸ਼ੋਤਮ ਮਿੱਤਲ, ਡਾਕਟਰ ਰੋਹਤਕ, ਲਖਵਿੰਦਰ ਸਿੰਘ ਲਹਿਰਾਗਾਗਾ, ਖਜ਼ਾਨ ਗਿੱਲ ਖਨੌਰੀ, ਪਾਲ ਸਿੰਘ ਗੇਹਲਾਂ ਸਾਬਕਾ ਚੇਅਰਮੈਨ, ਮਹਿੰਦਰ ਸਿੰਘ ਮੰਡਵੀ, ਜੋਗਿੰਦਰ ਸਿੰਘ ਮੰਡਵੀ, ਵਰਿੰਦਰ ਸਿੰਘ ਮੰਡਵੀ, ਬਲਕਾਰ ਸਿੰਘ ਮਹਾਂਸਿੰਘ ਵਾਲਾ, ਪਿਆਰਾ ਸਿੰਘ ਮਹਾਂਸਿੰਘ ਵਾਲਾ, ਕਰਮਵੀਰ ਬਨਾਰਸੀ, ਗੁਰਸੇਵਕ ਮਨਿਆਣਾ, ਵਿਨੋਦ ਨੰਬਰਦਾਰ, ਸਤਿਗੁਰ ਗੇਹਲਾਂ, ਪੱਪੂ ਬਨਾਰਸੀ, ਰਾਜਪਾਲ ਬੋਪੁਰ, ਮਾਈ ਰਾਮ ਠਸਕਾ, ਸਤਬੀਰ ਸ਼ਾਸਤਰੀ ਗੁਲਾੜੀ, ਕਪਤਾਨ ਗੁਲਾੜੀ, ਮਣੀ ਰਾਮ ਗੁਲਾੜੀ, ਸੱਤਿਆਵਾਨ ਗੁਲਾੜੀ, ਅਸ਼ੋਕ ਕੁਮਾਰ ਬੋਪੁਰ, ਸੁਖਵਿੰਦਰ ਬੋਪੁਰ, ਮੰਨੂ ਬੋਪੁਰ, ਦੀਪੂ, ਅਮਨ, ਅਮਨਦੀਪ ਆਦਿ ਸਮੇਤ ਹੋਰ ਵੀ ਕਈ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਲਈ 22 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ <br/> ਅਗਲੀ ਖ਼ਬਰ ਸਾਬਕਾ ਕੌਂਸਲਰ ਮੌਂਟੀ ਮਧਾਨ ਮੁੜ ਮੈਦਾਨ 'ਚ ਕੁੱਦੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।