30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਮਨ ਅਰੋੜਾ ਵਲੋਂ 'ਆਪ' ਉਮੀਦਵਾਰਾਂ ਦੇ ਦਫ਼ਤਰਾਂ ਦੇ ਉਦਘਾਟਨ <br/>

ਅਜੀਤ ਡੈਸਕ 18-05-2026
ਲੌਂਗੋਵਾਲ, 17 ਮਈ (ਵਿਨੋਦ ਸ਼ਰਮਾ) - ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਪੁੱਜ ਕੇ ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਧੂੰਆਂਧਾਰ ਪ੍ਰਚਾਰ ਕਰਦਿਆਂ ਵਾਰਡ ਨੰਬਰ 1 ਤੋਂ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਕਾਲਾ ਅਤੇ ਵਾਰਡ ਨੰਬਰ 2 ਤੋਂ ਰੁਪਿੰਦਰ ਸਿੰਘ ਦੇ ਦਫਤਰਾਂ ਦਾ ਉਦਘਟਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਸ਼ਹਿਰ ਦੇ ਸਰਬ ਪੱਖੀ ਵਿਕਾਸ ਲਈ ਝਾੜੂ ਦੇ ਨਿਸ਼ਾਨ ਵਾਲੇ ਉਮੀਦਵਾਰਾਂ ਨੂੰ ਜਿਤਾਓ ਉਹ ਵਿਕਾਸ ਦੇ ਕਾਰਜਾਂ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਵਾਰਡ ਨੰਬਰ 2 ਤੋਂ ਅਜ਼ਾਦ ਉਮੀਦਵਾਰ ਚਮਕੌਰ ਸਿੰਘ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਦਿਆਂ ਉਮੀਦਵਾਰ ਰੁਪਿੰਦਰ ਸਿੰਘ ਦੇ ਹੱਕ ਵਿੱਚ ਬੈਠਣ ਦਾ ਐਲਾਨ ਕੀਤਾ | ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੰਜੇ ਗਰਗ, ਐਡ. ਹਰਪ੍ਰੀਤ ਸਿੰਘ ਸਿੱਧੂ, ਸੂਬਾ ਆਗੂ ਰਾਜ ਸਿੰਘ ਰਾਜੂ, ਜਤਿੰਦਰ ਰਿਸ਼ੀ, ਸਰਪੰਚ ਭੀਮ ਬਾਵਾ, ਸਰਪੰਚ ਨਿਹਾਲ ਸਿੰਘ , ਬਲਾਕ ਪ੍ਰਧਾਨ ਵਿੱਕੀ ਵਸਿਸ਼ਟ, ਤਰੁਣ ਕੁਮਾਰ, ਗੋਪਾਲ ਕਿ੍ਸ਼ਨ ਪਾਲੀ, ਅੰਮਿ੍ਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਸਿੱਪੀ ਧੀਮਾਨ, ਸਿਸ਼ਨਪਾਲ ਗਰਗ, ਬਲਵਿੰਦਰ ਸਿੰਘ, ਬੁੱਧ ਸਿੰਘ ਸਰਪੰਚ, ਜਗਦੇਵ ਸਿੰਘ ਸਿੱਧੂ, ਕਮਲਜੀਤ ਸਿੰਘ ਵਿੱਕੀ, ਗੁਰਜੰਟ ਖਾਂ, ਨਰੇਸ਼ ਕੁਮਾਰ ਸੰਜੂ, ਵਿੱਕੀ ਠੇਕੇਦਾਰ, ਪਿ੍ਥੀ ਸਿੰਘ, ਗੋਬਿੰਦ ਸਿੰਘ ਸਰਪੰਚ ਉਦੇ ਭਾਨ ਸਿੰਘ ਨਗਰ, ਸੁਖਪਾਲ ਸਿੰਘ ਬਾਜਵਾ, ਗੁਰਸੇਵਕ ਸਿੰਘ ਚਹਿਲ, ਬਲਕਾਰ ਸਿੰਘ ਸਿੱਧੂ, ਨੀਟੂ ਸ਼ਰਮਾ, ਦਰਸ਼ਨ ਸਿੰਘ ਸਰਪੰਚ, ਬੰਟੀ ਮਾਨ, ਸਰਪੰਚ ਜਗਰਾਜ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਰਵਿੰਦ ਖੰਨਾ ਵਲੋਂ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਧੂਰੀ ਦੇ ਵਾਰਡ ਨੰਬਰ 2 ਅਤੇ 3 ਦੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।