06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਧਾਰਮਿਕ ਸਮਾਗਮ 26 ਨੂੰ

ਅਜੀਤ ਡੈਸਕ 20-05-2026
ਲੌਂਗੋਵਾਲ, 19 ਮਈ (ਵਿਨੋਦ, ਖੰਨਾ) - ਸਲਾਇਟ ਲੌਂਗੋਵਾਲ ਦੇ ਦੁੱਗਾਂ ਗੇਟ 'ਤੇ ਬਣੇ ਹੋਏ ਸਲਾਇਟ ਸਮੇਤ ਇਲਾਕੇ ਭਰ ਦੀ ਆਸਥਾ ਦਾ ਕੇਂਦਰ ਬਣੇ ਧਾਰਮਿਕ ਅਸਥਾਨ ਸਮਾਧ ਬਾਬਾ ਮੇਹਰ ਦਾਸ ਜੀ ਪਾਓ ਵਾਲੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮੇਹਰ ਦਾਸ ਪਾਓ ਵਾਲਾ ਚੈਰੀਟੇਬਲ ਕਮੇਟੀ ਵਲੋਂ ਛਿਮਾਹੀ ਦਾ ਭੰਡਾਰਾ 26 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਬਾਬਾ ਮੇਹਰ ਦਾਸ ਪਾਓ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਚੇਅਰਮੈਨ ਗੁਰਸੇਵਕ ਸਿੰਘ ਚਹਿਲ ਨੇ ਦੱਸਿਆ ਕਿ ਸਾਰੇ ਨਗਰਾਂ ਦੀ ਸੁੱਖ ਸ਼ਾਤੀ ਲਈ ਸ੍ਰੀ ਅਖੰਡ ਪਾਠ 24 ਮਈ ਨੂੰ ਪ੍ਰਕਾਸ਼ ਕਰਵਾਏ ਜਾਣਗੇ | ਜਿਸ ਦੇ ਭੋਗ 26 ਮਈ (ਮੰਗਲਵਾਰ) ਪਾਏ ਜਾਣਗੇ | ਇਸ ਮੌਕੇ ਮਿੱਠੂ ਸਿੰਘ, ਗੁਰਮੀਤ ਸਿੰਘ ਕੁੰਨਰਾਂ, ਸਰਪੰਚ ਧੰਨਾ ਸਿੰਘ, ਸੀਤਾ ਰਾਮ, ਬਹਾਲ ਸਿੰਘ, ਬੂਟਾ ਸਿੰਘ, ਬਲਵੰਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਲਈ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ ਕੀਤੀ ਹੰਗਾਮੀ ਮੀਟਿੰਗ <br/> ਅਗਲੀ ਖ਼ਬਰ ਜੇਕਰ ਸਰਕਾਰ ਨੂੰ ਆਪਣੀ ਲੋਕਪਿ੍ਯਤਾ 'ਤੇ ਭਰੋਸਾ ਹੈ ਤਾਂ ਵਿਰੋਧੀਆਂ ਦੇ ਕਾਗ਼ਜ਼ ਰੱਦ ਕਿਉਂ ਕਰਵਾਏ- ਮੰਤਰੀ ਰਵਨੀਤ ਬਿੱਟੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।