06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੌਂਟੀ ਮਦਾਨ ਅਤੇ ਗੁਰਤੇਗ ਸਿੰਘ ਨਿੱਕਾ ਨਿਰਵਿਰੋਧ ਬਣੇ ਕੌਂਸਲਰ <br/>

ਅਜੀਤ ਡੈਸਕ 20-05-2026
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਅੱਜ ਨਾਮਜਦਗੀ ਕਾਗਜ ਵਾਪਸ ਲੈਣ ਦੇ ਦਿਨ ਸੁਨਾਮ ਨਗਰ ਕੌਂਸਲ ਲਈ 85 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਦੋਂ ਕਿ ਸਾਬਕਾ ਨਗਰ ਕੌਂਸਲਰ ਆਮ ਆਦਮੀ ਪਾਰਟੀ ਦੇ ਵਰੁਨ ਮਦਾਨ ਮੌਂਟੀ ਮਦਾਨ ਵਾਰਡ ਨੰਬਰ 6 ਤੋਂ ਅਤੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਹੀ ਗੁਰਤੇਗ ਸਿੰਘ ਨਿੱਕਾ ਬਿਨ੍ਹਾਂ ਮੁਕਾਬਲੇ ਚੋਣ ਜਿੱਤ ਗਏ | ਇਸ ਤਰ੍ਹਾਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹ ਗਿਆ | ਜ਼ਿਕਰਯੋਗ ਹੈ ਕਿ ਮੌਂਟੀ ਮਦਾਨ ਅਤੇ ਗੁਰਤੇਗ ਸਿੰਘ ਨਿੱਕਾ ਪਿਛਲੀ ਵਾਰ ਵੀ ਨਗਰ ਕੌਂਸਲ ਸੁਨਾਮ ਵਿਚ ਕੌਂਸਲਰ ਵਜੋਂ ਆਪੋ ਆਪਣੇ ਵਾਰਡਾਂ ਵਿਚ ਲੋਕਾਂ ਦੀ ਸੇਵਾ ਕਰ ਚੁੱਕੇ ਹਨ | ਮੌਂਟੀ ਮਦਾਨ ਤੀਜੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ, ਜਦੋਂ ਇੱਕ ਵਾਰ ਉਨ੍ਹਾਂ ਦੇ ਪਿਤਾ ਰਾਮੇਸ਼ ਕੁਮਾਰ ਪੱਪਾ ਅਤੇ ਇੱਕ ਵਾਰ ਉਨ੍ਹਾਂ ਦੇ ਮਾਤਾ ਮੈਡਮ ਕਾਂਤਾ ਪੱਪਾ ਵੀ ਕੌਂਸਲਰ ਰਹਿ ਚੁੱਕੇ ਹਨ | ਇਸ ਤਰ੍ਹਾਂ ਇਸ ਪਰਿਵਾਰ ਨੂੰ ਪੰਜਵੀਂ ਵਾਰ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਜਦੋਂ ਕਿ ਗੁਰਤੇਗ ਸਿੰਘ ਨਿੱਕਾ ਦੂਜੀ ਵਾਰ ਕੌਂਸਲਰ ਬਣੇ ਹਨ |

ਪਿਛਲੀ ਖ਼ਬਰ ਭਵਾਨੀਗੜ੍ਹ ਨਗਰ ਕੌਂਸਲ ਲਈ 66 ਉਮੀਦਵਾਰ ਮੈਦਾਨ 'ਚ <br/> ਅਗਲੀ ਖ਼ਬਰ ਜੇਕਰ ਸਰਕਾਰ ਨਿਰਪੱਖਤਾ ਨਾਲ ਨਗਰ ਕੌਂਸਲ ਚੋਣਾਂ ਕਰਵਾਏ ਤਾਂ ਸਾਫ਼ ਹੋ ਜਾਵੇਗੀ 2027 ਦੀਆਂ ਚੋਣਾਂ ਦੀ ਤਸਵੀਰ - ਗੁਪਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।